ਸ਼ੇਫਾਲੀ-ਸਨੇਹ ICC ਦੀ ਮਹੀਨੇ ਦੀ ਸਭ ਤੋਂ ਬਿਹਤਰ ਖਿਡਾਰੀ ਪੁਰਸਕਾਰ ਲਈ ਨਾਮਜ਼ਦ

Wednesday, Jul 07, 2021 - 09:29 PM (IST)

ਸ਼ੇਫਾਲੀ-ਸਨੇਹ ICC ਦੀ ਮਹੀਨੇ ਦੀ ਸਭ ਤੋਂ ਬਿਹਤਰ ਖਿਡਾਰੀ ਪੁਰਸਕਾਰ ਲਈ ਨਾਮਜ਼ਦ

ਦੁਬਈ- ਭਾਰਤ ਦੀ ਹਮਲਾਵਰ ਨੌਜਵਾਨ ਬੱਲੇਬਾਜ਼ ਸ਼ੇਫਾਲੀ ਵਰਮਾ ਅਤੇ ਆਲਰਾਊਂਡਰ ਸਨੇਹ ਰਾਣਾ ਨੂੰ ਇੰਗਲੈਂਡ ਦੇ ਮੌਜੂਦਾ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜੂਨ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ‘ਮਹੀਨੇ ਦੀ ਸਭ ਤੋਂ ਬਿਹਤਰ ਮਹਿਲਾ ਖਿਡਾਰੀ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤ ਦੀਆਂ ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਇਲਾਵਾ ਇੰਗਲੈਂਡ ਦੀ ਖੱਬੇ ਹੱਥ ਦੀ ਸਪਿਨਰ ਸੋਫੀ ਏਕਲੇਸਟੋਨ ਨੂੰ ਵੀ ਮਹਿਲਾ ਵਰਗ ’ਚ ਨਾਮਜ਼ਦ ਕੀਤਾ ਗਿਆ ਹੈ। 

PunjabKesari

ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ

ਪੁਰਸ਼ ਵਰਗ ’ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕਾਨਵੇ ਅਤੇ ਤੇਜ਼ ਗੇਂਦਬਾਜ਼ ਕਾਇਲ ਜੈਮਿਸਨ ਤੋਂ ਇਲਾਵਾ ਦੱਖਣ ਅਫਰੀਕਾ ਦੇ ਕਵਿੰਟਨ ਡਿਕਾਕ ਨੂੰ ਨਾਮਜ਼ਦ ਕੀਤਾ ਗਿਆ ਹੈ। ਖੇਡ ਦੇ ਸਭ ਤੋਂ ਛੋਟੇ ਸਵਰੂਪ ਵਿਚ ਸਭ ਨੂੰ ਪ੍ਰਭਾਵਿਤ ਕਰ ਚੁੱਕੀ 17 ਸਾਲ ਦੀ ਸ਼ੇਫਾਲੀ ਨੇ ਇੰਗਲੈਂਡ ਵਿਰੁੱਧ ਸ਼ਾਨਦਾਰ ਟੈਸਟ  ਡੈਬਿਊ 'ਚ ਦੋਵਾਂ ਪਾਰੀਆਂ ਵਿਚ ਅਰਧ ਸੈਂਕੜੇ ਲਗਾਉਂਦੇ ਹੋਏ 96 ਅਤੇ 63 ਦੌੜਾਂ ਦੀ ਪਾਰੀ ਖੇਡੀ, ਜਿਸ ਦੇ ਲਈ ਲਈ ਉਹ ਮੈਚ ਦੀ ਸਰਵਸ੍ਰੇਸ਼ਠ ਖਿਡਾਰੀ ਬਣੀ। ਉਹ ਡੈਬਿਊ ਟੈਸਟ ਦੋਵਾਂ ਪਾਰੀਆਂ ਵਿਚ ਅਰਧ ਸੈਂਕੜੇ ਲਗਾਉਣ ਵਾਲੀ ਭਾਰਤ ਦੀ ਪਹਿਲੀ ਅਤੇ ਦੁਨੀਆ ਦੀ ਚੌਥੀ ਖਿਡਾਰੀ ਬਣੀ।

ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ

ਉਸਦਾ ਪਹਿਲੀ ਪਾਰੀ ਦਾ ਸਕੋਰ ਡੈਬਿਊ ਕਰਦੇ ਹੋਏ ਕਿਸੇ ਭਾਰਤੀ ਮਹਿਲਾ ਦਾ ਟਾਪ ਸਕੋਰ ਹੈ। ਉਨ੍ਹਾਂ ਨੇ ਇੰਗਲੈਂਡ ਦੇ ਵਿਰੁੱਧ 2 ਵਨ ਡੇ ਵਿਚ 85.50 ਦੇ ਸਟ੍ਰਾਈਕ ਰੇਟ ਨਾਲ 59 ਦੌੜਾਂ ਵੀ ਬਣਾਈਆਂ। ਆਲਰਾਊਂਡਰ ਸਨੇਹ ਨੇ ਵੀ ਬ੍ਰਿਸਟਲ ਵਿਚ ਯਾਦਗਾਰ ਟੈਸਟ ਡੈਬਿਊ ਕਰਦੇ ਹੋਏ ਦੂਜੀ ਪਾਰੀ ਵਿਚ 154 ਗੇਂਦ ਵਿਚ ਅਜੇਤੂ 80 ਦੌੜਾਂ ਬਣਾਈਆਂ, ਜਿਸ ਨਾਲ ਭਾਰਤੀ ਟੀਮ ਫਾਲੋਆਨ ਖੇਡਦੇ ਹੋਏ ਮੈਚ ਡਰਾਅ ਕਰਵਾਉਣ ਵਿਚ ਸਫਲ ਰਹੀ। ਉਨ੍ਹਾਂ ਨੇ ਇੰਗਲੈਂਡ ਦੀ ਪਾਰੀ ਵਿਚ 131 ਦੌੜਾਂ 'ਤੇ 4 ਵਿਕਟਾਂ ਵੀ ਹਾਸਲ ਕੀਤੀਆਂ। ਉਨ੍ਹਾਂ ਨੇ ਇਸੇ ਟੀਮ ਦੇ ਵਿਰੁੱਧ ਵਨ ਡੇ ਅੰਤਰਰਾਸ਼ਟਰੀ ਮੈਚ ਵਿਚ ਵੀ 43 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਇੰਗਲੈਂਡ ਦੀ ਖੱਬੇ ਹੱਥ ਦੀ ਸਪਿਨਰ ਅਕਲੇਸਟੋਨ ਭਾਰਤ ਵਿਰੁੱਧ ਇਕਲੌਤੇ ਟੈਸਟ ਵਿਚ ਸਭ ਤੋਂ ਸਫਲ ਗੇਂਦਬਾਜ਼ ਰਹੀ। ਉਨ੍ਹਾਂ ਨੇ ਮੈਚ ਵਿਚ 25.75 ਦੀ ਔਸਤ ਨਾਲ 206 'ਤੇ 8 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News