ਕ੍ਰਿਕਟਰ ਸ਼ਾਨ ਪੋਲਕ ਨੇ ਦੱਸੀ ਕਿੰਗਜ਼ ਇਲੈਵਨ ਪੰਜਾਬ ਪ੍ਰਬੰਧਨ ਦੀ ਸਭ ਤੋਂ ਵੱਡੀ ਗਲਤੀ

Monday, Nov 02, 2020 - 08:15 PM (IST)

ਕ੍ਰਿਕਟਰ ਸ਼ਾਨ ਪੋਲਕ ਨੇ ਦੱਸੀ ਕਿੰਗਜ਼ ਇਲੈਵਨ ਪੰਜਾਬ ਪ੍ਰਬੰਧਨ ਦੀ ਸਭ ਤੋਂ ਵੱਡੀ ਗਲਤੀ

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਟੀਮ ਲਗਾਤਾਰ ਪੰਜ ਮੈਚ ਜਿੱਤਣ ਦੇ ਬਾਵਜੂਦ ਪਲੇਆਫ ਵੱਲ ਅੱਗੇ ਨਹੀਂ ਵੱਧ ਸਕੀ। ਚੇਨਈ ਖ਼ਿਲਾਫ਼ ਮਹੱਤਵਪੂਰਣ ਮੁਕਾਬਲੇ 'ਚ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਮਣਾ ਕਰਨਾ ਪਿਆ। ਪੰਜਾਬ ਦੇ ਟੂਰਨਾਮੈਂਟ ਤੋਂ ਬਾਹਰ ਹੋਣ 'ਤੇ ਦੱਖਣੀ ਅਫਰੀਕਾ ਦੇ ਕ੍ਰਿਕਟ ਦਿੱਗਜ ਸ਼ਾਨ ਪੋਲਕ ਨੇ ਵੀ ਗੱਲ ਕੀਤੀ। ਇੱਕ ਸ਼ੋਅ ਦੌਰਾਨ ਪੋਲਕ ਨੇ ਕਿਹਾ- ਪੰਜਾਬ ਟੀਮ ਪ੍ਰਬੰਧਨ ਨੇ ਆਦਰਸ਼ ਪਲੇਇੰਗ-11 ਲੱਭਣ 'ਚ ਸਮਾਂ ਲਗਾ ਦਿੱਤਾ। ਜਦੋਂ ਤੱਕ ਇਹ ਉਨ੍ਹਾਂ ਨੂੰ ਮਿਲੀ ਚੀਜ਼ਾਂ ਹੱਥ ਤੋਂ ਨਿਕਲ ਚੁੱਕੀਆਂ ਸਨ।

ਪੋਲਕ ਨੇ ਕਿਹਾ- ਪੰਜਾਬ ਦੀ ਸ਼ੁਰੂਆਤ ਨੂੰ ਜੇਕਰ ਤੁਸੀਂ ਦੇਖੋ ਤਾਂ ਪਹਿਲਾਂ ਤਿੰਨ ਚਾਰ ਮੁਕਾਬਲਿਆਂ 'ਚ ਕੁੱਝ ਮੁਕਾਬਲੇ ਅਜਿਹੇ ਸਨ ਜੋ ਕਿ ਆਖ਼ਰੀ ਓਵਰਾਂ 'ਚ ਗਏ ਜਾਂ ਪੰਜਾਬ ਉਹ ਮੈਚ ਜਿੱਤ ਸਕਦੀ ਸੀ। ਇਸ ਤੋਂ ਬਾਅਦ ਕ੍ਰਿਸ ਗੇਲ ਆਏ ਅਤੇ ਪੰਜਾਬ ਟੀਮ ਨੇ ਜਿੱਤਣਾ ਸ਼ੁਰੂ ਕਰ ਦਿੱਤਾ। ਜੇਕਰ ਪੰਜਾਬ ਸ਼ੁਰੂਆਤ 'ਚ ਮੈਚ ਜਿੱਤ ਲੈਂਦੀ ਤਾਂ ਉਨ੍ਹਾਂ ਨੂੰ ਪਲੇਆਫ ਦੀ ਦੌੜ 'ਚ ਇੰਨੀ ਮੁਸ਼ਕਲ ਨਹੀਂ ਆਉਣੀ ਸੀ। ਹਾਲਾਂਕਿ ਪੰਜਾਬ ਨੂੰ ਹਮੇਸ਼ਾ ਤੋਂ ਸ਼ੁਰੂਆਤ ਚੰਗੀ ਮਿਲੀ ਹੈ ਪਰ ਟਾਪ ਆਰਡਰ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਭੂਮਿਕਾ ਨਿਭਾਉਣੀ ਹੁੰਦੀ ਹੈ। ਉਹ ਕਿਤੇ ਨਾ ਕਿਤੇ ਗਾਇਬ ਸੀ। 

ਉਥੇ ਹੀ, ਪੋਲਕ ਨੇ ਇਸ ਦੌਰਾਨ ਚੇਨਈ ਦੇ ਸਲਾਮੀ ਬੱਲੇਬਾਜ਼ ਰੂਤੁਰਾਜ ਗਾਇਕਵਾੜ ਦੀ ਬੱਲੇਬਾਜ਼ੀ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ- ਰੂਤੁਰਾਜ 'ਚ ਚੇਨਈ ਭਵਿੱਖ ਦੇਖ ਸਕਦੀ ਹੈ। ਉਹ ਆਪਣੀ ਭੂਮਿਕਾ ਸਿੱਖ ਰਿਹਾ ਹੈ। ਰੂਤੁਰਾਜ ਦੀ ਸ਼ੁਰੂਆਤ ਬੇਹੱਦ ਹੌਲੀ ਸੀ। ਉਸ ਨੂੰ ਸੋਚਣਾ ਹੋਵੇਗਾ ਕਿ ਜੇਕਰ ਉਹ ਜ਼ਿਆਦਾ ਡਾਟ ਖੇਡਦਾ ਹੈ ਤਾਂ ਇਸ ਦਾ ਅਸਰ ਉਸ ਦੇ ਸਾਥੀ ਖਿਡਾਰੀ 'ਤੇ ਹੋਵੇਗਾ। ਇਸ ਮੈਚ 'ਚ ਫਾਫ ਡੁ ਪਲੇਸਿਸ ਨੂੰ ਚਾਂਸ ਲੈਣਾ ਪਿਆ। ਇਹ ਫਟਾਫਟ ਕ੍ਰਿਕਟ ਹੈ ਇਸ 'ਚ ਤੁਹਾਨੂੰ ਵਧੀਆ ਤਰੀਕੇ ਨਾਲ ਅੱਗੇ ਆਉਣਾ ਹੁੰਦਾ ਹੈ। ਉਹ ਚੰਗੀ ਤਕਨੀਕ  ਦੇ ਨਾਲ ਅੱਗੇ ਆਏ ਹੈ ਭਵਿੱਖ 'ਚ ਅਸੀਂ ਉਨ੍ਹਾਂ ਨੂੰ ਹੋਰ ਵੀ ਬਿਹਤਰ ਹੁੰਦੇ ਦੇਖਾਂਗੇ।
 


author

Inder Prajapati

Content Editor

Related News