ਸ਼ਾਸਤਰੀ ਨੂੰ ਮੁੱਖ ਕੋਚ ਅਹੁਦੇ ਲਈ ਫਿਰ ਤੋਂ ਦੇਣੀ ਪਵੇਗੀ ਅਰਜ਼ੀ

07/15/2019 8:22:59 PM

ਨਵੀਂ ਦਿੱਲੀ- ਬੀ. ਸੀ. ਸੀ. ਆਈ. ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਸਮੇਤ ਸਹਿਯੋਗੀ ਸਟਾਫ ਲਈ ਜਲਦ ਹੀ ਨਵੀਆਂ ਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਇਸ ਤਰ੍ਹਾਂ ਨਾਲ ਰਵੀ ਸ਼ਾਸਤਰੀ ਨੂੰ ਫਿਰ ਤੋਂ ਅਰਜ਼ੀ ਦੇਣੀ ਪਵੇਗੀ ਕਿਉਂਕਿ ਉਸ ਦਾ ਕਰਾਰ ਅਗਲੇ ਮਹੀਨੇ ਦੇ ਵੈਸਟਇੰਡੀਜ਼ ਦੌਰੇ ਤੋਂ ਬਾਅਦ ਖਤਮ ਹੋ ਜਾਵੇਗਾ। ਸਹਿਯੋਗੀ ਸਟਾਫ ਵਿਚ ਸ਼ਾਸਤਰੀ ਗੇਂਦਬਾਜ਼ੀ ਕੋਚ ਭਰਤ ਅਰੁਣ, ਬੱਲੇਬਾਜ਼ੀ ਕੋਚ ਸੰਜੇ ਬਾਂਗੜ ਅਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਹਨ। ਵੈਸਟਇੰਡੀਜ਼ ਦੇ 3 ਅਗਸਤ ਤੋਂ 3 ਸਤੰਬਰ ਤੱਕ ਹੋਣ ਵਾਲੇ ਦੌਰੇ ਕਾਰਣ ਇਨ੍ਹਾਂ ਦਾ ਕਾਰਜਕਾਲ ਵਿਸ਼ਵ ਕੱਪ ਤੋਂ ਬਾਅਦ 45 ਦਿਨ ਤੱਕ ਵਧਾਇਆ ਗਿਆ। 
ਇਹ ਸਾਰੇ ਨਵੇਂ ਸਿਰੇ ਤੋਂ ਬੇਨਤੀ ਕਰ ਸਕਦੇ ਹਨ ਪਰ ਟੀਮ ਨੂੰ ਨਵਾਂ ਟ੍ਰੇਨਰ ਅਤੇ ਵਿਜ਼ੀਓ ਮਿਲਣਾ ਤੈਅ ਹੈ ਕਿਉਂਕਿ ਸ਼ੰਕਰ ਬਾਸੂ ਅਤੇ ਪੈਟ੍ਰਿਕ ਫਰਹਾਰਟ ਭਾਰਤ ਦੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਹਾਰ ਦੇ ਨਾਲ ਹੀ ਸਹਿਯੋਗੀ ਸਟਾਫ ਤੋਂ ਹਟ ਗਏ ਸਨ।


Gurdeep Singh

Content Editor

Related News