ਮਿਕਸਡ ਡਬਲਜ਼ ''ਚ ਓਲੰਪਿਕ ਤਮਗਾ ਜਿੱਤਿਆ ਜਾ ਸਕਦਾ ਹੈ : ਸ਼ਰਤ
Friday, Feb 15, 2019 - 10:08 AM (IST)

ਮੁੰਬਈ— ਸਟਾਰ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਦਾ ਮੰਨਣਾ ਹੈ ਕਿ 2020 ਟੋਕੀਓ ਓਲੰਪਿਕ ਦੀ ਮਿਕਸਡ ਡਬਲਜ਼ ਮੁਕਾਬਲੇ ਲਈ ਕੁਆਲੀਫਾਈ ਕਰਨਾ ਮੁਸ਼ਕਲ ਹੈ ਜੇਕਰ ਜਗ੍ਹਾ ਪੱਕੀ ਕਰ ਲਈ ਗਈ ਤਾਂ ਤਮਗਾ ਜਿੱਤਣਾ ਮੁਮਕਿਨ ਹੈ। ਸ਼ਰਤ ਨੇ ਪਿਛਲੇ ਸਾਲ ਏਸ਼ੀਆ ਖੇਡਾਂ 'ਚ ਮਨਿਕਾ ਬਤਰਾ ਦੇ ਨਾਲ ਮਿਲ ਕੇ ਮਿਕਸਡ ਡਬਲਜ਼ 'ਚ ਇਤਿਹਾਸਕ ਕਾਂਸੀ ਤਮਗਾ ਜਿੱਤਿਆ ਸੀ। ਟੋਕੀਓ ਖੇਡਾਂ 'ਚ ਪਹਿਲੀ ਵਾਰ ਮਿਕਸਡ ਡਬਲਜ਼ ਨੂੰ ਓਲੰਪਿਕ ਦਾ ਹਿੱਸਾ ਬਣਾਇਆ ਗਿਆ ਹੈ।
ਸ਼ਰਤ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਤਮਗਾ (ਓਲੰਪਿਕ ਤਮਗਾ) ਜਿੱਤਣ ਲਈ ਮਿਕਸਡ ਡਬਲਜ਼ ਸਾਡਾ ਸਭ ਤੋਂ ਵੱਡਾ ਮੌਕਾ ਹੈ। ਪਹਿਲਾਂ ਮੈਂ ਤੇ ਮਣਿਕਾ ਨੇ ਏਸ਼ੀਆਈ ਖੇਡਾਂ 'ਚ ਚੰਗਾ ਕੀਤਾ। ਮੈਨੂੰ ਲਗਦਾ ਹੈ ਕਿ ਓਲੰਪਿਕ ਖੇਡਾਂ ਤੋਂ ਮੁਸ਼ਕਲ ਇਨ੍ਹਾਂ ਖੇਡਾਂ ਦੀ ਕੁਆਲੀਫਾਇੰਗ ਪ੍ਰਕਿਰਿਆ ਹੈ।'' ਉਨ੍ਹਾਂ ਕਿਹਾ, ''ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਓਲੰਪਿਕ 'ਚ ਸਿਰਫ 16 ਟੀਮਾਂ ਹਨ। ਇਸ ਲਈ ਤੁਸੀਂ ਪ੍ਰੀ ਕੁਆਰਟਰ ਫਾਈਨਲ ਤੋਂ ਸ਼ੁਰੂਆਤ ਕਰੋਗੇ। ਜੇਕਰ ਤੁਸੀਂ ਤਿੰਨ ਮੈਚ ਜਿੱਤਦੇ ਹੋ ਤਾਂ ਤਮਗਾ ਜਿੱਤ ਜਾਵੋਗੇ ਪਰ ਉੱਥੇ ਪਹੁੰਚਣ ਦੀ ਰਾਹ ਜ਼ਿਆਦਾ ਮੁਸ਼ਕਲ ਹੈ।''