ਦਿਵਿਜ ਅਤੇ ਆਰਟਮ ਦੀ ਜੋੜੀ ATP ਏ. ਐੱਸ. ਬੀ. ਕਲਾਸਿਕ ਦੇ ਕੁਆਰਟਰ ਫਾਈਨਲ 'ਚ ਪੁੱਜੀ

Thursday, Jan 16, 2020 - 05:59 PM (IST)

ਦਿਵਿਜ ਅਤੇ ਆਰਟਮ ਦੀ ਜੋੜੀ ATP ਏ. ਐੱਸ. ਬੀ. ਕਲਾਸਿਕ ਦੇ ਕੁਆਰਟਰ ਫਾਈਨਲ 'ਚ ਪੁੱਜੀ

ਸਪੋਰਟਸ ਡੈਸਕ— ਦਿਵਿਜ ਸ਼ਰਨ ਅਤੇ ਉਸਦੇ ਸਾਥੀ ਆਰਟਮ ਸਿਤਾਕ ਨੇ ਜਾਨ ਪੀਅਰਸ ਅਤੇ ਮਾਈਕਲ ਵੀਨਸ ਦੀ ਪਹਿਲੇ ਦਰਜੇ ਦੀ ਜੋੜੀ 'ਤੇ ਬੁੱਧਵਾਰ ਨੂੰ ਇੱਥੇ ਸੰਘਰਸ਼ਪੂਰਨ ਜਿੱਤ ਦਰਜ ਕਰਕੇ ਏ. ਟੀ. ਪੀ. ਏ. ਐੱਸ. ਬੀ. ਕਲਾਸਿਕ ਟੈਨਿਸ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਐਂਟਰੀ ਕੀਤੀ। ਭਾਰਤ ਅਤੇ ਨਿਊਜ਼ੀਲੈਂਡ ਦੀ ਜੋੜੀ ਨੇ ਇਸ 610,010 ਡਾਲਰ ਇਨਾਮੀ ਹਾਰਡਕੋਰਟ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਜੋੜੀ ਨੂੰ 7-6 (4), 7-6 (3) ਨਾਲ ਹਰਾਇਆ। ਸ਼ਰਨ ਅਤੇ ਸਿਤਾਕ ਦਾ ਅਗਲਾ ਮੁਕਾਬਲਾ ਸੈਂਡਰ ਗਿਲੀ ਅਤੇ ਜੋਰਾਨ ਵਿਲਿਜੇਨ ਨਾਲ ਹੋਵੇਗਾ। ਜਿਨ੍ਹਾਂ ਨੂੰ ਲਿਆਂਡਰੋ ਮੇਅਰ ਅਤੇ ਜੋਆ ਸੋਸੇ ਦੇ ਖਿਲਾਫ ਵਾਕਓਵਰ ਮਿਲਿਆ।PunjabKesari
ਭਾਰਤ ਦੇ ਰੋਹਨ ਬੋਪੰਨਾ ਅਤੇ ਫਿਨਲੈਂਡ ਦੇ ਉਨ੍ਹਾਂ ਦੇ ਸਾਥੀ ਹੈਨਰੀ ਕੋਂਟਿਨੇਨ ਵੀ ਆਖਰੀ 8 'ਚ ਪਹੁੰਚ ਗਏ ਹਨ। ਉਨ੍ਹਾਂ ਨੇ ਵਾਇਲਡ ਕਾਰਡ ਨਾਲ ਪ੍ਰਵੇਸ਼ ਪਾਉਣ ਵਾਲੇ ਕੈਮਰਨ ਨੋਰੀ ਅਤੇ ਰਹੇਟ ਪੁਰਸੇਲ ਨੂੰ 6-4, 6-2 ਨਾਲ ਹਰਾਇਆ। ਉਨ੍ਹਾਂ ਦਾ ਸਾਹਮਣਾ ਹੁਣ ਲਿਊਕ ਬੈਮਬ੍ਰਿਜ਼ ਅਤੇ ਬੇਨ ਮੈਕਲਾਚਲੈਨ ਨਾਲ ਹੋਵੇਗਾ।


Related News