ਸ਼ਾਪੋਵਾਲੋਵ ਨੇ ਇਟਾਲੀਅਨ ਓਪਨ ''ਚ ਜਿੱਤ ਦਰਜ ਕੀਤੀ, ਜ਼ਾਬਤੇ ਦੀ ਉਲੰਘਣਾ ਵੀ ਕੀਤੀ

05/11/2022 12:42:30 PM

ਰੋਮ- ਡੇਨਿਸ ਸ਼ਾਪੋਵਾਲੋਵ ਨੇ ਇਟਾਲੀਅਨ ਓਪਨ ਟੈਨਿਸ ਦੇ ਪਹਿਲੇ ਦੌਰ 'ਚ ਜ਼ਾਬਤੇ ਦੀ ਉਲੰਘਣਾ ਕੀਤੀ ਪਰ ਲੋਰੇਂਜੋ ਸੋਨੇਗੋ ਨੂੰ 7-6, 3-6, 6-3 ਨਾਲ ਹਰਾਉਣ 'ਚ ਕਾਮਯਾਬ ਰਹੇ। ਦੂਜੇ ਸੈੱਟ 'ਚ ਚੇਅਰ ਅੰਪਾਇਰ ਨੂੰ ਲਾਲ ਕਲੇਅਕੋਰਟ 'ਤੇ ਵਿਰੋਧੀ ਖਿਡਾਰੀ ਦੀ ਸਾਈਡ ਦਿਖਾਉਣ ਲਈ ਉਹ ਨੈੱਟ ਦੇ ਉੱਪਰੋਂ ਜੰਪ ਮਾਰ ਗਏ ਸਨ ਜੋ ਕਿ ਖੇਡ ਭਾਵਨਾ ਦੇ ਉਲਟ ਵਿਵਹਾਰ ਮੰਨਿਆ ਜਾਂਦਾ ਹੈ। 

ਅੰਪਾਇਰ ਨੇ ਸ਼ਾਪਾਵਾਲੋਵ ਦੀ ਸਰਵਿਸ ਨੂੰ ਬਾਹਰ ਕਰਾਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਦੇ ਡਬਲ ਫਾਲਟ 'ਤੇ ਸੋਨੇਗੋ ਨੂੰ ਬ੍ਰੇਕ ਪੁਆਇੰਟ ਮਿਲਿਆ। ਸ਼ਾਪੋਵਾਲੋਵ ਉਹ ਸੈੱਟ ਹਾਰ ਗਏ। ਹਾਲਾਂਕਿ ਉਨ੍ਹਾਂ ਨੇ ਬਾਅਦ 'ਚ ਆਪਣੇ ਇਸ ਵਿਵਹਾਰ ਲਈ ਅੰਪਾਇਰ ਤੋਂ ਮੁਆਫ਼ੀ ਮੰਗੀ। ਹੁਣ ਉਨ੍ਹਾਂ ਦਾ ਸਾਹਮਣਾ ਜਾਰੀਆ ਦੇ ਨਿਕੋਲੋਜ ਬਾਸਿਲਾਸ਼ਵਿਲੀ ਨਾਲ ਹੋਵੇਗਾ ਜਿਨ੍ਹਾਂ ਨੇ ਡੇਨੀਅਲ ਇਵਾਂਸ ਨੂੰ 7-6, 6-2 ਨਾਲ ਹਰਾਇਆ। ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਟਾਨ ਵਾਵਰਿੰਕਾ ਨੇ ਰੀਲੀ ਓਪੇਲਕਾ ਨੂੰ 3-6, 7-5, 6-2 ਨਾਲ ਹਰਾਇਆ। 

ਡੋਮਿਨਿਕ ਥਿਏਮ ਨੂੰ ਇਟਲੀ ਦੇ ਫੇਬੀਓ ਫੋਗਨਿਨੀ ਨੇ 6-4, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਹਮਵਤਨ ਜਾਨਿਕ ਸਿਨੇਰ ਨਾਲ ਹੋਵੇਗਾ। ਮਹਿਲਾ ਵਰਗ 'ਚ 2020 ਦੀ ਚੈਂਪੀਅਨ ਸਿਮੋਨਾ ਹਾਲੇਪ ਨੇ ਇਲੇਜੇ ਕੋਰਨੇਤ ਨੂੰ 6-4, 6-4 ਨਾਲ ਹਰਾਇਆ ਜਦਕਿ ਵਿਕਟੋਰੀਆ ਅਜ਼ਾਰੇਂਕਾ ਨੇ ਵਿਕਟੋਰੀਆ ਗੋਲੂਬਿਚ ਨੂੰ 6-3, 6-0 ਨਾਲ ਹਾਇਆ। ਕੋਕੋ ਗਾ ਨੇ ਐਂਜੇਲਿਕ ਕਰਬਰ ਨੂੰ 6-1, 6-4 ਨਾਲ ਹਰਾਇਆ। ਯੂਕ੍ਰੇਨ ਦੀ ਅਨਹੇਲਿਆ ਕਾਲਿਨਿਨਾ ਨੇ ਮੇਡਿਸਨ ਕੀਚ ਨੂੰ 6-4-6-4 ਨਾਲ ਮਾਤ ਦਿੱਤੀ।


Tarsem Singh

Content Editor

Related News