ਸ਼ੇਨ ਵਾਟਸਨ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ

Monday, Nov 02, 2020 - 11:39 PM (IST)

ਆਬੂ ਧਾਬੀ- ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸ਼ੇਨ ਵਾਟਸਨ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਉਹ ਹੁਣ ਆਈ. ਪੀ. ਐੱਲ. ਕਿਸੇ ਵੀ ਟੀਮ ਵਲੋਂ ਖੇਡਦੇ ਹੋਏ ਨਹੀਂ ਦਿਖਾਈ ਦੇਣਗੇ। ਵਾਟਸਨ ਨੇ ਇਸਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਣੀ ਟੀਮ ਚੇਨਈ ਦੇ ਸਾਥੀ ਖਿਡਾਰੀਆਂ ਨੂੰ ਦਿੱਤੀ।

PunjabKesari
ਚੇਨਈ ਸੁਪਰ ਕਿੰਗਜ਼ ਦੇ ਆਖਰੀ ਮੈਚ 'ਚ ਜਿੱਤ ਤੋਂ ਬਾਅਦ ਸ਼ੇਨ ਵਾਟਸਨ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਆਪਣੇ ਇਸ ਫੈਸਲੇ ਦੇ ਬਾਰੇ 'ਚ ਦੱਸਿਆ। ਇਸ ਦੌਰਾਨ ਉਹ ਬੇਹੱਦ ਭਾਵੁਕ ਵੀ ਸੀ। ਉਨ੍ਹਾਂ ਨੇ ਕਿਹਾ ਕਿ ਚੇਨਈ ਸੁਪਰ ਕਿੰਗਜ਼ ਵਰਗੀ ਟੀਮ ਦੇ ਨਾਲ ਖੇਡਣਾ ਤੇ ਜੁੜਨਾ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਸੂਤਰਾਂ ਦੇ ਅਨੁਸਾਰ ਉਸ ਨੂੰ ਚੇਨਈ ਦੇ ਸਪੋਰਟ ਸਟਾਫ ਨਾਲ ਜੋੜਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ: ਅਸ਼ਵਿਨ ਨੇ ਪਹਿਲੀ ਬਾਰ ਹਾਸਲ ਕੀਤੀ ਕੋਹਲੀ ਦੀ ਵਿਕਟ, ਲੱਗਿਆ ਇੰਨਾ ਸਮਾਂ
ਵਾਟਸਨ ਦੇ ਸੰਨਿਆਸ ਲੈਣ 'ਤੇ ਉਸਦੇ ਤੇ ਚੇਨਈ ਸੁਪਰ ਕਿੰਗਜ਼ ਦੇ ਫੈਨ ਬਹੁਤ ਇਮੋਸ਼ਨਲ ਹੋ ਗਏ। ਫੈਂਸ ਨੇ ਵਾਟਸਨ ਦੇ ਸੰਨਿਆਸ 'ਤੇ ਉਸ ਦੀਆਂ ਖਾਸ ਪਾਰੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਚੇਨਈ ਟੀਮ ਦੇ ਫੈਂਸ ਵੀ ਆਪਣੇ ਇਸ ਬੱਲੇਬਾਜ਼ ਤੋਂ ਦੁਖੀ ਹਨ ਤੇ ਉਨ੍ਹਾਂ ਨੂੰ ਵਧੀਆ ਵਿਦਾਈ ਦੇਣ ਦੇ ਲਈ ਸੋਸ਼ਲ ਮੀਡੀਆ 'ਤੇ ਥੈਂਕਯੂ ਵਾਟਸਨ ਲਿਖ ਰਹੇ ਹਨ।


ਜ਼ਿਕਰਯੋਗ ਹੈ ਕਿ ਸ਼ੇਨ ਵਾਟਸਨ ਨੇ ਆਪਣੇ ਆਈ. ਪੀ. ਐੱਲ. ਦੀ ਸ਼ੁਰੂਆਤ 2008 ਤੋਂ ਰਾਜਸਥਾਨ ਟੀਮ ਦੇ ਨਾਲ ਕੀਤੀ ਸੀ। ਵਾਟਸਨ ਨੇ ਆਈ. ਪੀ. ਐੱਲ. 'ਚ 145 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 3874 ਦੌੜਾਂ ਬਣਾਈਆਂ ਹਨ। ਵਾਟਸਨ ਨੇ ਆਈ. ਪੀ. ਐੱਲ. 'ਚ 4 ਸੈਂਕੜੇ ਵੀ ਲਗਾਏ ਹਨ, ਜਿਸ 'ਚ ਉਸਦੀ ਫਾਈਨਲ 'ਚ ਖੇਡੀ ਗਈ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਹੈ।


Gurdeep Singh

Content Editor

Related News