ਸ਼ੇਨ ਵਾਟਸਨ-ਡੁਪਲੇਸਿਸ ਨੇ ਚੇਨਈ ਦੇ ਲਈ 9 ਸਾਲ ਪੁਰਾਣਾ ਰਿਕਾਰਡ ਤੋੜਿਆ

10/05/2020 11:19:33 AM

ਨਵੀਂ ਦਿੱਲੀ—ਚੇਨਈ ਸੁਪਰ ਕਿੰਗਸ ਨੂੰ ਆਖਿਰਕਾਰ ਇਕ ਵੱਡੀ ਜਿੱਤ ਮਿਲ ਗਈ ਹੈ। ਕਿੰਗਸ ਇਲੈਵਨ ਪੰਜਾਬ ਦੇ ਖ਼ਿਲਾਫ਼ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਚੇਨਈ ਦੇ ਓਪਨਰਸ ਨੇ ਹੀ ਪੰਜਾਬ ਵੱਲੋਂ ਦਿੱਤੇ ਗਏ 179 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ ਹੈ। ਚੇਨਈ ਲਈ ਸਭ ਤੋਂ ਖਾਸ ਗੱਲ ਉਨ੍ਹਾਂ ਦੀ ਓਪਨਿੰਗ ਜੋੜੀ ਦਾ ਫਾਰਮ 'ਚ ਵਾਪਸ ਜਾਣਾ ਸੀ। ਸ਼ੇਨ ਵਾਟਸਨ ਅਤੇ ਫਾਫ ਡੂ ਪਲੇਸਿਸ ਨੇ 181 ਦੌੜਾਂ ਦੀ ਨਾਬਾਦ ਪਾਟਰਨਸ਼ਿਪ ਕੀਤੀ। ਇਸ ਦੇ ਨਾਲ ਹੀ ਚੇਨਈ ਲਈ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ ਦਾ ਰਿਕਾਰਡ ਵੀ ਬਣਾ ਦਿੱਤਾ ਹੈ। 

PunjabKesari
ਚੇਨਈ ਦੇ ਲਈ ਸਭ ਤੋਂ ਵੱਡੀ ਓਪਨਿੰਗ ਪਾਰਟਨਸ਼ਿਪ 
181* ਸ਼ੇਨ ਵਾਟਸਨ-ਫਾਫ ਡੂ-ਪਲੇਸਿਸ ਬਨਾਮ ਪੰਜਾਬ, ਦੁਬਈ 2020 
159 ਮਾਈਕ ਹਸੀ-ਮੁਰਲੀ ਵਿਜੇ ਬਨਾਨ ਬੇਂਗਲੁਰੂ, ਚੇਨਈ 2011 
139* ਮਾਈਕ ਹਸੀ-ਮੁਰਲੀ ਵਿਜੇ ਬਨਾਨ ਪੰਜਾਬ, ਮੋਹਾਲੀ 2013
134 ਸ਼ੇਨ ਵਾਟਸਨ-ਅੰਬਾਤੀ ਰਾਯੁਡੁ ਬਨਾਨ ਹੈਦਰਾਬਾਦ, ਪੁਣੇ 2018
ਪੰਜਾਬ ਨੇ ਪਹਿਲਾਂ ਖੇਡਦੇ ਹੋਏ ਕੇ.ਐੱਲ. ਰਾਹੁਲ ਦੇ 63 ਤਾਂ ਮਯੰਕ ਅਗਰਵਾਲ ਦੇ 26, ਮਨਦੀਪ ਦੇ 27 ਤਾਂ ਨਿਕੋਲਸ ਪੂਰਨ ਦੇ 33 ਦੌੜਾਂ ਦੀ ਬਦੌਲਤ 178 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਚੇਨਈ ਦੀ ਟੀਮ ਨੂੰ ਓਪਨਰਸ ਦਾ ਹੀ ਸਹਾਰਾ ਮਿਲ ਗਿਆ। 
ਸ਼ੇਨ ਵਾਟਸਨ ਨੇ ਜਿਥੇ 53 ਗੇਂਦਾਂ 'ਚ 11 ਚੌਕੇ ਅਤੇ ਤਿੰਨ ਛੱਕੇ ਲਗਾ ਕੇ 83 ਦੌੜਾਂ ਬਣਾਈਆਂ ਤਾਂ ਉੱਧਰ ਫਾਫ ਡੂ ਪਲੇਸਿਸ ਨੇ 53 ਗੇਂਦਾਂ 'ਚ 11 ਚੌਕੇ ਅਤੇ ਇਕ ਛੱਕੇ ਦੇ ਨਾਲ 87 ਦੌੜਾਂ ਬਣਾ ਦਿੱਤੀਆਂ। ਚੇਨਈ ਲਈ ਰਾਹਤ ਦੀ ਖਬਰ ਇਹ ਹੈ ਕਿ ਉਨ੍ਹਾਂ ਦੇ ਓਪਨਰ ਫਾਰਮ 'ਚ ਵਾਪਸ ਆਏ ਹਨ।


Aarti dhillon

Content Editor

Related News