ਰਣਜੀ ਟਰਾਫੀ ਦੇ ਅਗਲੇ ਮੈਚ ''ਚ ਮੱਧ ਪ੍ਰਦੇਸ਼ ਖਿਲਾਫ ਖੇਡਣਗੇ ਸ਼ੰਮੀ

Tuesday, Nov 12, 2024 - 04:14 PM (IST)

ਰਣਜੀ ਟਰਾਫੀ ਦੇ ਅਗਲੇ ਮੈਚ ''ਚ ਮੱਧ ਪ੍ਰਦੇਸ਼ ਖਿਲਾਫ ਖੇਡਣਗੇ ਸ਼ੰਮੀ

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਰਣਜੀ ਟਰਾਫੀ ਮੈਚ 'ਚ ਲਗਭਗ ਇਕ ਸਾਲ ਬਾਅਦ ਮੱਧ ਪ੍ਰਦੇਸ਼ ਖਿਲਾਫ ਮੈਦਾਨ 'ਚ ਉਤਰਨਗੇ। ਸ਼ੰਮੀ ਨੂੰ ਭਲਕੇ ਸ਼ੁਰੂ ਹੋਣ ਵਾਲੇ ਅਗਲੇ ਰਣਜੀ ਟਰਾਫੀ ਮੈਚ ਲਈ ਬੰਗਾਲ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 

ਬੰਗਾਲ ਦੀ ਟੀਮ ਇੰਦੌਰ ਵਿੱਚ ਮੱਧ ਪ੍ਰਦੇਸ਼ ਦਾ ਸਾਹਮਣਾ ਕਰੇਗੀ। ਜੇਕਰ ਉਹ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਮੈਚਾਂ ਤੋਂ ਬਾਅਦ ਹੋਰ ਘਰੇਲੂ ਮੈਚ ਖੇਡਦਾ ਹੈ, ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਮੈਗਾ ਨਿਲਾਮੀ ਤੋਂ ਇਕ ਦਿਨ ਪਹਿਲਾਂ 23 ਨਵੰਬਰ ਤੋਂ ਸ਼ੁਰੂ ਹੋਣ ਵਾਲੀ 20 ਓਵਰਾਂ ਦੀ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਖੇਡਣ ਦੇ ਯੋਗ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸ਼ੰਮੀ ਆਉਣ ਵਾਲੇ ਚਾਰ ਦਿਨਾ ਮੈਚ 'ਚ ਆਪਣੀ ਫਿਟਨੈੱਸ ਸਾਬਤ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਦੀ ਟੈਸਟ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। 


author

Tarsem Singh

Content Editor

Related News