ਵਿਸ਼ਵ ਕੱਪ ਫ਼ਾਈਨਲ ਲਈ PM ਮੋਦੀ ਨੂੰ ''ਪਨੌਤੀ'' ਕਹੇ ਜਾਣ ਦੇ ਸਵਾਲ ''ਤੇ ਜਾਣੋ ਕੀ ਬੋਲੇ ਮੁਹੰਮਦ ਸ਼ੰਮੀ
Friday, Nov 24, 2023 - 05:46 AM (IST)
ਸਪੋਰਟਸ ਡੈਸਕ: ਵਿਸ਼ਵ ਕੱਪ ਫ਼ਾਈਨਲ ਵਿਚ ਆਸਟ੍ਰੇਲੀਆ ਨੇ ਐਤਵਾਰ ਨੂੰ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਮਗਰੋਂ ਇਕ ਨਵਾਂ ਹੀ ਵਿਵਾਦ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਜਿੱਥੇ 'ਪਨੌਤੀ' ਸ਼ਬਦ ਟ੍ਰੈਂਡ ਕਰਨ ਲੱਗਿਆ, ਉੱਥੇ ਹੀ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਬੋਲਦਿਆਂ ਉਨ੍ਹਾਂ ਨੂੰ 'ਪਨੌਤੀ' ਕਰਾਰ ਦਿੱਤਾ ਸੀ। ਰਾਜਸਥਾਨ ਦੀ ਇਕ ਰੈਲੀ ਵਿਚ ਰਾਹੁਲ ਨੇ ਕਿਹਾ ਕਿ, "ਚੰਗਾ ਭਲਾ ਸਾਡੇ ਮੁੰਡੇ ਮੈਚ ਜਿੱਤ ਜਾਂਦੇ, ਪਰ ਪਨੌਤੀ ਨੇ ਹਰਵਾ ਦਿੱਤਾ।" ਹੁਣ ਇਸ 'ਤੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੀ ਹਾਰ ਮਗਰੋਂ ਪਤਨੀ ਹਸੀਨ ਜਹਾਂ ਨੇ ਉਡਾਇਆ ਮੁਹੰਮਦ ਸ਼ਮੀ ਦਾ ਮਜ਼ਾਕ, ਭੜਕ ਉੱਠੇ ਫੈਨਜ਼
ਦਰਅਸਲ, ਅੱਜ ਮੁਹੰਮਦ ਸ਼ੰਮੀ ਤੋਂ ਰਾਹੁਲ ਗਾਂਧੀ ਵੱਲੋਂ ਬੋਲੇ ਗਏ ਪਨੌਤੀ ਸ਼ਬਦ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਇਸ 'ਤੇ ਸ਼ੰਮੀ ਨੇ ਜਵਾਬ ਦਿੱਤਾ, ਕਿ ਵਿਵਾਦਾਂ ਵਾਲੇ ਸਵਾਲ ਮੇਰੀ ਸਮਝ ਵਿਚ ਨਹੀਂ ਆਉਂਦੇ। ਬੇਸਿਕ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਹੈ, ਟੀਮ ਨੇ 2 ਮਹੀਨੇ ਮਿਹਨਤ ਕੀਤੀ, ਉਸ 'ਤੇ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਜਿਹੜਾ ਪਾਲਿਟਿਕਲ ਏਜੰਡਾ ਵਿਚ ਲਿਆਂਦੇ ਹੋ, ਉਹ ਮੈਨੂੰ ਸਮਝ ਨਹੀਂ ਆਉਂਦਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ 'ਤੇ ਭਾਰਤੀ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਖਿਡਾਰੀਆਂ ਨੂੰ ਆਤਮ-ਵਿਸ਼ਵਾਸ ਦਿੰਦੇ ਹਨ ਤੇ ਉਨ੍ਹਾਂ ਲਈ ਮਹੱਤਵਪੂਰਨ ਹਨ।
ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼, ਸਾਹਮਣੇ ਆਏ ਵੇਰਵੇ
ਅਮਰੋਹਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੰਮੀ ਤੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਾਈਨਲ ਮਗਰੋਂ ਖ਼ਿਡਾਰੀਆਂ ਨਾਲ ਕੀਤੀ ਮੁਲਾਕਾਤ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ, "ਇਹ ਕਾਫ਼ੀ ਮਹੱਤਵਪੂਰਨ ਹੈ। ਜਦੋਂ ਪ੍ਰਧਾਨ ਮੰਤਰੀ ਤੁਹਾਡੀ ਹੌਂਸਲਾ-ਅਫ਼ਜ਼ਾਈ ਕਰਦੇ ਹਨ, ਤਾਂ ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਵੱਧਦਾ ਹੈ। ਕਿਉਂਕਿ ਉਸ ਵੇਲੇ ਤੁਹਾਡਾ ਮਨੋਬਲ ਪਹਿਲਾਂ ਹੀ ਡਿੱਗਿਆ ਹੋਇਆ ਹੈ। ਇਹ ਅਸਲ ਵਿਚ ਕੁੱਝ ਅਲੱਗ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8