ਆਈ. ਪੀ. ਐੱਲ. ਫ਼ਾਈਨਲ ਖੇਡਣ ਦੇ ਬਾਅਦ ਓਮਾਨ ਰਵਾਨਾ ਹੋਣਗੇ ਸ਼ਾਕਿਬ

Friday, Oct 15, 2021 - 06:12 PM (IST)

ਆਈ. ਪੀ. ਐੱਲ. ਫ਼ਾਈਨਲ ਖੇਡਣ ਦੇ ਬਾਅਦ ਓਮਾਨ ਰਵਾਨਾ ਹੋਣਗੇ ਸ਼ਾਕਿਬ

ਦੁਬਈ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਅੱਜ ਇੱਥੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ਼ਾਈਨਲ ਖੇਡਣ ਦੇ ਬਾਅਦ ਅੱਜ ਓਮਾਨ ਲਈ ਰਵਾਨਾ ਹੋ ਜਾਣਗੇ, ਜਿੱਥੇ ਉਹ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਟੀ-20 ਵਰਲਡ ਕੱਪ ਦੇ ਲਈ ਕੁਆਲੀਫ਼ਾਈ ਪੜਾਅ ਦੇ ਲਈ ਬੰਗਲਾਦੇਸ਼ ਟੀਮ ਨਾਲ ਜੁੜਨਗੇ।

ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਬੀ. ਸੀ. ਬੀ. ਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਦੂਜੇ ਕੁਆਲੀਫ਼ਾਇਰ ਮੁਕਾਬਲੇ ਦੇ ਬਾਅਦ ਸ਼ਾਕਿਬ ਦੇ ਆਈ. ਪੀ. ਐੱਲ. ਫ਼ਾਈਨਲ 'ਚ ਹਿੱਸਾ ਲੈਣ ਦੇ  ਬਾਰੇ 'ਚ ਆਖ਼ਰੀ ਫ਼ੈਸਲਾ ਕਰੇਗਾ।

ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਅਧਿਕਾਰੀ ਨੇ ਇਕ ਬਿਆਨ 'ਚ ਕਿਹਾ, ਯੋਜਨਾ ਹੈ ਕਿ ਆਈ. ਪੀ. ਐੱਲ. ਫ਼ਾਈਨਲ ਦੇ ਤੁਰੰਤ ਬਾਅਦ ਸ਼ਾਕਿਬ ਬੰਗਲਾਦੇਸ਼ ਟੀਮ 'ਚ ਸ਼ਾਮਲ ਹੋ ਜਾਣਗੇ, ਕਿਉਂਕਿ 17 ਅਕਤੂਬਰ ਨੂੰ ਸਕਾਟਲੈਂਡ ਦੇ ਖ਼ਿਲਾਫ਼ ਸਾਡਾ ਮਹੱਤਵਪੂਰਨ ਕੁਆਲੀਫ਼ਾਇੰਗ ਮੈਚ ਹੈ।  


author

Tarsem Singh

Content Editor

Related News