ਸ਼ਾਕਿਬ ''ਤੇ ਹੋਰ ਸਖਤ ਪਾਬੰਦੀ ਲੱਗਣੀ ਚਾਹੀਦੀ ਸੀ : ਵਾਨ

Wednesday, Oct 30, 2019 - 09:03 PM (IST)

ਸ਼ਾਕਿਬ ''ਤੇ ਹੋਰ ਸਖਤ ਪਾਬੰਦੀ ਲੱਗਣੀ ਚਾਹੀਦੀ ਸੀ : ਵਾਨ

ਨਵੀਂ ਦਿੱਲੀ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਸ਼ਾਕਿਬ ਅਲ ਹਸਨ ਲਈ ਸਖਤ ਪਾਬੰਦੀ ਦੀ ਮੰਗ ਕੀਤੀ, ਜਦਕਿ ਆਸਟਰੇਲੀਆਈ ਡੀਨ ਜੋਨਸ ਇਸ ਗੱਲ ਤੋਂ ਹੈਰਾਨ ਹੈ ਕਿ ਇਸ ਬੰਗਲਾਦੇਸ਼ੀ ਆਲਰਾਊਂਡਰ ਨੇ ਇਸ ਤਰ੍ਹਾਂ ਦੇ ਸਮੇਂ ਵਿਚ ਇਸ ਭ੍ਰਿਸ਼ਟ ਪੇਸ਼ਕਸ਼ ਦੀ ਰਿਪੋਰਟ ਕਿਉਂ ਨਹੀਂ ਕੀਤੀ, ਜਦਕਿ 'ਖਿਡਾਰੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਵਾਕਿਫ' ਹੈ। 32 ਸਾਲਾ ਸ਼ਾਕਿਬ 'ਤੇ ਭਾਰਤ ਦੇ ਸ਼ੱਕੀ ਸੱਟੇਬਾਜ਼ ਦੀਪਕ ਅਗਰਵਾਲ ਵਲੋਂ ਕੀਤੀ ਗਈ ਪੇਸ਼ਕਸ਼ ਦੀ ਰਿਪੋਰਟ ਆਈ. ਸੀ. ਸੀ. ਦੀ ਏ. ਸੀ. ਯੂ. ਇਕਾਈ ਨੂੰ ਨਾ ਕਰਨ ਲਈ 2 ਸਾਲ ਵਾਸਤੇ  ਪਾਬੰਦੀ ਲਾਈ ਗਈ ਹੈ। ਵਾਨ ਨੇ ਕਿਹਾ ਕਿ ਸ਼ਾਕਿਬ ਅਲ ਹਸਨ ਨਾਲ ਕੋਈ ਦਰਿਆਦਿਲੀ ਨਹੀਂ। ਬਿਲਕੁਲ ਵੀ ਨਹੀਂ। ਇਸ ਸਮੇਂ ਵਿਚ ਜਦੋਂ ਖਿਡਾਰੀਆਂ ਨੂੰ ਹਰ ਸਮੇਂ ਦੱਸਿਆ ਜਾਂਦਾ ਹੈ ਕਿ ਉਹ ਕੀ ਕਰ ਸਕਦੇ ਹਨ, ਕੀ ਨਹੀਂ ਅਤੇ ਕਿਹੜੀ ਗੱਲ ਦੀ ਉਨ੍ਹਾਂ ਨੂੰ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ। ਦੋ ਸਾਲ ਦਾ ਸਮਾਂ ਕੀ ਕਾਫੀ ਹੈ? ਕੀ ਇਸ ਨੂੰ ਹੋਰ ਲੰਬਾ ਨਹੀਂ ਕਰਨਾ ਚਾਹੀਦਾ ਸੀ?
ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੇ ਕਿਹਾ ਕਿ ਕੋਈ ਵੀ ਖੇਡ ਤੋਂ ਵੱਡਾ ਨਹੀਂ  ਹੈ। ਸ਼ਾਕਿਬ ਇਸ ਸਮੇਂ ਦੁਨੀਆ ਦਾ ਨੰਬਰ-1 ਆਲਰਾਊਂਡਰ ਹੈ। ਰਾਜਾ ਨੇ ਕਿਹਾ ਕਿ ਇਸ ਲਈ ਸ਼ਾਕਿਬ ਅਲ ਹਸਨ ਦੀ ਪਾਬੰਦੀ ਉਸ ਦੇ ਸਾਰੇ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਲਈ ਸਬਕ ਹੈ। ਜੇਕਰ ਤੁਸੀਂ ਖੇਡ ਦੀ ਬੇਕਦਰੀ ਕਰਦੇ ਹੋ ਅਤੇ ਨਿਰਧਾਰਤ ਨਿਯਮਾਂ ਅਤੇ ਪ੍ਰੋਟੋਕੋਲ ਦੀ ਉਲੰਘਣਾ ਕਰ ਕੇ ਵੱਡੇ ਬਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਹੇਠਾਂ ਡਿੱਗਣ ਲਈ ਤਿਆਰ ਰਹੋ।


author

Gurdeep Singh

Content Editor

Related News