ਸ਼ਾਕਿਬ ਦੀ ਗਲਤੀ ਪੂਰੀ ਵਿਵਸਥਾ ਲਈ ਹੈਰਾਨ ਕਰਨ ਵਾਲੀ : ਅਸ਼ਰਫੁਲ
Thursday, Oct 31, 2019 - 10:21 PM (IST)

ਢਾਕਾ- ਬੰਗਲਾਦੇਸ਼ ਦੇ ਸਾਬਕਾ ਕਪਤਾਨ ਮੁਹੰਮਦ ਅਸ਼ਰਫੁਲ ਨੇ ਵੀਰਵਾਰ ਨੂੰ ਕਿਹਾ ਕਿ ਭ੍ਰਿਸ਼ਟ ਸੰਪਰਕ ਦੀ ਸ਼ਿਕਾਇਤ ਕਰਨ ਵਿਚ ਅਸਫਲ ਰਹਿਣ ਕਾਰਣ ਸ਼ਾਕਿਬ ਅਲ ਹਸਨ 'ਤੇ ਲੱਗੀ ਪਾਬੰਦੀ ਪੂਰੀ ਵਿਵਸਥਾ ਲਈ ਹੈਰਾਨ ਕਰਨ ਵਾਲੀ ਹੈ। ਉਸ ਨੇ ਨਾਲ ਹੀ ਸੁਝਾਅ ਦਿੱਤਾ ਕਿ ਇਸ ਚੋਟੀ ਦੇ ਆਲਰਾਊਂਡਰ ਨੂੰ ਉਸ ਨਾਲ ਜੁੜੀਆਂ ਖਬਰਾਂ ਤੋਂ ਬਚਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਉਸਦੀ ਵਾਪਸੀ 'ਚ ਮਦਦ ਹੋ ਸਕੇ।
ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਪਾਉਣ ਵਾਲੇ ਅਸ਼ਰਫੁਲ ਨੇ ਸ਼ਾਕਿਬ ਦਾ ਸਮਰਥਨ ਕਰਦਿਆਂ ਕਿਹਾ ਕਿ ਬੰਗਲਾਦੇਸ਼ ਦੇ ਸਭ ਤੋਂ ਧਾਕੜ ਕ੍ਰਿਕਟਰਾਂ ਵਿਚ ਸ਼ਾਮਲ ਇਸ ਆਲਰਾਊਂਡਰ ਲਈ ਅਗਲੇ 12 ਮਹੀਨੇ ਮੁਸ਼ਕਿਲ ਹੋਣ ਵਾਲੇ ਹਨ। ਸ਼ਾਕਿਬ ਨੂੰ ਦੋ ਸਾਲ ਲਈ ਪਾਬੰਦੀਸ਼ੁਦਾ ਕੀਤਾ ਗਿਆ ਹੈ, ਜਿਸ ਵਿਚ ਇਕ ਸਾਲ ਦੀ ਸਜ਼ਾ ਮੁਅੱਤਲ ਹੈ। ਪੰਜ ਸਾਲ ਦੀ ਪਾਬੰਦੀ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਵਾਪਸੀ ਕਰਨ ਵਾਲੇ ਅਸ਼ਰਫੁਲ ਨੇ ਕਿਹਾ , ''ਸਾਡੇ ਮਾਮਲੇ ਵੱਖ ਹਨ। ਉਸ ਨੇ ਅਧਿਕਾਰੀਆਂ ਨੂੰ ਫਿਕਸਿੰਗ ਨੂੰ ਲੈ ਕੇ ਸੰਪਰਕ ਕੀਤੇ ਜਾਣ ਦੀ ਜਾਣਕਾਰੀ ਨਹੀਂ ਦਿੱਤੀ, ਜਦਕਿ ਮੈਂ ਮੈਚ ਫਿਕਸਿੰਗ ਨਾਲ ਪੁਰੀ ਤਰ੍ਹਾਂ ਜੁੜਿਆ ਸੀ ਪਰ ਇਹ ਵਿਵਸਥਾ ਲਈ ਹੈਰਾਨ ਕਰਨ ਵਾਲਾ ਹੈ।''