ਧਾਰਾ 370 ਹਟਾਉਣ 'ਤੇ ਸ਼ਾਹਿਦ ਅਫਰੀਦੀ ਨੇ ਚੁੱਕੇ ਸਵਾਲ, ਗੰਭੀਰ ਨੇ ਦਿੱਤਾ ਮੂੰਹ ਤੋੜ ਜਵਾਬ

08/06/2019 1:19:06 PM

ਸਪੋਰਟਸ ਡੈਸਕ— ਕੇਂਦਰ 'ਚ ਬੀ.ਜੇ.ਪੀ. ਦੀ ਸਰਕਾਰ ਦੇ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਤੇ ਵੱਡਾ ਫੈਸਲਾ ਲੈਂਦੇ ਹੋਏ ਭਾਰਤੀ ਸੰਵਿਧਾਨ ਦੀ ਧਾਰਾ 370 ਅਤੇ 35 (ਏ) ਹਟਾਉਣ ਦੀ ਸਿਫਾਰਸ਼ ਕੀਤੀ। ਇਸ ਮੁਤਾਬਕ, ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ (ਯੂਨੀਅਨ ਟੈਰੇਟਰੀ) ਦਾ ਦਰਜਾ ਦਿੱਤਾ ਗਿਆ ਹੈ। ਲੱਦਾਖ ਵੀ ਜੰਮੂ-ਕਸ਼ਮੀਰ ਤੋਂ ਵੱਖ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣੇਗਾ। ਅਜਿਹੇ 'ਚ ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਅਫਰੀਦੀ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਆਧਾਰ 'ਤੇ ਉਨ੍ਹਾਂ ਦੇ ਹੱਕ ਦਿੱਤੇ ਜਾਣੇ ਚਾਹੀਦੇ ਹਨ। ਇਸ ਦੇ ਜਵਾਬ 'ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਅਫਰੀਦੀ ਨੂੰ ਮੂੰਹਤੋੜ ਜਵਾਬ ਦਿੱਤਾ ਹੈ।
PunjabKesari
ਆਪਣੇ ਟਵੀਟ 'ਚ ਅਫਰੀਦੀ ਨੇ ਕਿਹਾ, ''ਕਸ਼ਮੀਰੀਆਂ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਆਧਾਰ 'ਤੇ ਉਨ੍ਹਾਂ ਦੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹ ਨ। ਆਜ਼ਾਦੀ ਦਾ ਹੱਕ ਸਾਨੂੰ ਸਾਰਿਆਂ ਨੂੰ ਹੈ। ਸੰਯੁਕਤ ਰਾਸ਼ਟਰ ਨੂੰ ਕਿਉਂ ਬਣਾਇਆ ਗਿਆ ਹੈ ਅਤੇ ਇਹ ਕਿਉਂ ਸੋ ਰਿਹਾ ਹੈ? ਕਸ਼ਮੀਰ 'ਚ ਲਗਾਤਾਰ ਜੋ ਅਣਮਨੁੱਖੀ ਹਰਕਤਾਂ ਹੋ ਰਹੀਆਂ  ਹਨ, ਉਸ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਡੋਨਾਲਡ ਟਰੰਪ (ਅਮਰੀਕਾ ਦੇ ਰਾਸ਼ਟਰਪਤੀ) ਨੂੰ ਇਸ ਮਾਮਲੇ 'ਚ ਜ਼ਰੂਰੀ ਤੌਰ 'ਤੇ ਵਿਚੋਲਗੀ ਅਦਾ ਕਰਨੀ ਚਾਹੀਦਾ ਹੈ।''
PunjabKesari
ਅਫਰੀਦੀ ਨੂੰ ਗੰਭੀਰ ਨੇ ਦਿੱਤਾ ਕਰਾਰਾ ਜਵਾਬ

PunjabKesari
ਸ਼ਾਹਿਦ ਅਫਰੀਦੀ ਦੇ ਭਾਰਤ ਦੇ ਕਸ਼ਮੀਰ ਦੇ ਫੈਸਲੇ ਦੇ ਵਿਰੋਧ 'ਚ ਆਏ ਟਵੀਟ 'ਤੇ ਗੌਤਮ ਗੰਭੀਰ ਨੇ ਕਰਾਰਾ ਜਵਾਬ ਦਿੱਤਾ ਹੈ। ਗੌਤਮ ਨੇ ਟਵਿੱਟਰ 'ਤੇ ਲਿਖਿਆ, ''ਅਫਰੀਦੀ ਇਕ ਵਾਰ ਫਿਰ ਹਾਜ਼ਰ ਹੈ। ਬਿਨਾ ਕਿਸੇ ਵਜ੍ਹਾ ਦੇ ਹਮਲਾਵਰ ਰੁਖ ਅਪਣਾਏ ਹੋਏ। ਇਸ ਨੂੰ ਮਾਨਵਤਾ ਖਿਲਾਫ ਅਪਰਾਧ ਦੱਸਿਆ ਹੈ। ਉਨ੍ਹਾਂ ਨੇ ਕਾਫੀ ਕੁਝ ਕਿਹਾ, ਪਰ ਇਹ ਦੱਸਣਾ ਭੁੱਲ ਗਏ ਕਿ ਇਹ ਸਭ ਪਾਕਿ ਮਕਬੂਜ਼ਾ ਕਸ਼ਮੀਰ 'ਚ ਹੋ ਰਿਹਾ ਹੈ। ਫਿਕਰ ਨਾ ਕਰੋ, ਇਸ ਦਾ ਵੀ ਹੱਲ ਕੱਢ ਲਵਾਂਗੇ ਬੇਟਾ!!!

PunjabKesari


Tarsem Singh

Content Editor

Related News