ਸ਼ਾਹਿਦ ਅਫਰੀਦੀ ਦਾ ਵਿਵਾਦਤ ਬਿਆਨ : ਬੇਟੀ ਨੂੰ ਆਰਤੀ ਕਰਦੇ ਦੇਖ ਤੋੜ ਦਿੱਤਾ ਸੀ ਟੀ.ਵੀ. (ਵੀਡੀਓ)

12/28/2019 6:52:05 PM

ਸਪੋਰਟਸ ਡੈਸਕ— ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਵਲੋਂ ਹਿੰਦੂ ਖਿਡਾਰੀ ਦਾਨੇਸ਼ ਕਨੇਰੀਆ ਨਾਲ ਪੱਖਪਾਤ ਦਾ ਮੁੱਦਾ ਚੁੱਕਣ ਤੋਂ ਬਾਅਦ ਚੱਲ ਰਹੇ ਵਿਵਾਦ 'ਚ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਦੇ ਇਕ ਬਿਆਨ ਨੇ ਅੱਗ 'ਚ ਘਿਓ ਪਾਉਣ ਵਾਲਾ ਕੰਮ ਕਰ ਦਿੱਤਾ ਹੈ। ਦਰਅਸਲ, ਅਫਰੀਦੀ ਦੀ ਇਕ ਚੈਟ ਸ਼ੋਅ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੈ ਜਿਸ 'ਚ ਉਹ ਦੱਸ ਰਿਹਾ ਹੈ ਕਿ ਜਦੋਂ ਉਸ ਨੇ ਆਪਣੀ ਬੇਟੀ ਨੂੰ ਟੀ.ਵੀ. ਦੇ ਸਾਹਮਣੇ ਆਰਤੀ ਕਰਦਿਆਂ ਦੇਖਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਸੀ। ਇਸ ਗ਼ੁੱਸੇ 'ਚ ਉਸ ਨੇ ਟੀ. ਵੀ. ਤੋੜ ਦਿੱਤਾ ਸੀ।

PunjabKesari
ਚੈਟ ਸ਼ੋਅ ਦੌਰਾਨ ਮਹਿਲਾ ਐਂਕਰ ਨੇ ਅਫਰੀਦੀ ਤੋਂ ਪੁੱਛਿਆ ਸੀ ਕਿ ਕੀ ਕਦੇ ਉਨ੍ਹਾਂ ਨੇ ਗ਼ੁੱਸੇ 'ਚ ਟੀ. ਵੀ ਤੋੜਿਆ ਹੈ ? ਤਾਂ ਇਸ 'ਤੇ ਅਫਰੀਦੀ ਨੇ ਕਿਹਾ ਕਿ 'ਹਾਂ', ਇਕ ਵਾਰ ਤੋੜਿਆ ਸੀ। ਮੈਂ ਘਰ ਪਹੁੰਚਿਆ ਸੀ ਅਤੇ ਉਦੋਂ ਕਮਰੇ 'ਚ ਜਾ ਕੇ ਵੇਖਿਆ ਤਾਂ ਮੇਰੀ ਬੇਟੀ ਹੱਥ 'ਚ ਥਾਲੀ ਲੈ ਕੇ ਘੁੰਮਾ ਰਹੀ ਸੀ। ਪਤਾ ਨਹੀਂ ਕੀ ਕਰਦੇ ਹਨ ਥਾਲੀ ਲੈ ਇਵੇਂ ਇਵੇਂ... . .  ਮੈਨੂੰ ਇਹ ਵੇਖ ਕੇ ਬਹੁਤ ਗੁੱਸਾ ਆਇਆ ਅਤੇ ਮੈਂ ਬਾਂਹ ਮਾਰ ਕੇ ਟੀ. ਵੀ. ਦੀਵਾਰ 'ਚ ਵਾੜ ਦਿੱਤਾ ਸੀ। ਅਫਰੀਦੀ ਦੀ ਇਸ ਗੱਲ 'ਤੇ ਸਟੂਡੀਓ 'ਚ ਬੈਠੇ ਲੋਕ ਖੂਬ ਤਾੜੀਆਂ ਮਾਰਦੇ ਹਨ।

ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਸ਼ੋਇਬ ਅਖਤਰ ਨੇ ਕਿਹਾ ਸੀ ਕਿ ਪਾਕਿਸਤਾਨ ਕ੍ਰਿਕਟ ਟੀਮ 'ਚ ਗੈਰ ਮੁਸਲਮਾਨ ਖਿਡਾਰੀਆਂ ਦੇ ਨਾਲ ਪੱਖਪਾਤ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਕਨੇਰੀਆ ਨੂੰ ਲੋਕ ਕਹਿੰਦੇ ਸਨ ਕਿ ਤੂੰ ਹਿੰਦੂ ਹੈ, ਸਾਡੇ ਨਾਲ ਖਾਣਾ ਕਿਉਂ ਖਾਂਦਾ ਹੈ। ਅਖਤਰ ਦੇ ਇਸ ਬਿਆਨ ਤੋਂ ਬਾਅਦ ਦਿਨੇਸ਼ ਕਨੇਰੀਆ ਵੀ ਅੱਗੇ ਆ ਗਏ ਸਨ। ਉਸ ਨੇ ਵੀ ਅਖਤਰ ਦੇ ਬਿਆਨਾਂ ਨੂੰ ਸਹੀ ਦੱਸਿਆ ਸੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ