ਸ਼ਾਦਾਬ ਨੇ ਕਪਤਾਨ ਬਾਬਰ ਦਾ ਕੀਤਾ ਸਮਰਥਨ, ਮਾਨਸਿਕਤਾ ''ਚ ਬਦਲਾਅ ਦੀ ਕੀਤੀ ਅਪੀਲ

Sunday, Nov 12, 2023 - 03:37 PM (IST)

ਸ਼ਾਦਾਬ ਨੇ ਕਪਤਾਨ ਬਾਬਰ ਦਾ ਕੀਤਾ ਸਮਰਥਨ, ਮਾਨਸਿਕਤਾ ''ਚ ਬਦਲਾਅ ਦੀ ਕੀਤੀ ਅਪੀਲ

ਕੋਲਕਾਤਾ, (ਭਾਸ਼ਾ)- ਪਾਕਿਸਤਾਨ ਦੇ ਉਪ ਕਪਤਾਨ ਸ਼ਾਦਾਬ ਖਾਨ ਨੇ ਸੱਭਿਆਚਾਰਕ ਮਾਨਸਿਕਤਾ 'ਚ ਬਦਲਾਅ ਦੀ ਅਪੀਲ ਕਰਦੇ ਹੋਏ ਕਪਤਾਨ ਬਾਬਰ ਆਜ਼ਮ ਦਾ ਸਮਰਥਨ ਕੀਤਾ ਜਿਸ ਨੂੰ ਵਿਸ਼ਵ ਕੱਪ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਇਸ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਨੇ ਬਾਬਰ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। 

ਇਹ ਵੀ ਪੜ੍ਹੋ : ਪਾਕਿਸਤਾਨ WC 2023 ਤੋਂ ਬਾਹਰ, ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ

ਸ਼ਾਦਾਬ ਨੇ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਸਿਰਫ਼ ਕਪਤਾਨ 'ਤੇ ਨਹੀਂ ਹੈ। ਪਾਕਿਸਤਾਨ ਦੀ ਇੰਗਲੈਂਡ ਹੱਥੋਂ ਆਪਣੇ ਆਖ਼ਰੀ ਲੀਗ ਮੈਚ ਵਿੱਚ 93 ਦੌੜਾਂ ਦੀ ਹਾਰ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, "ਇਹ ਸੱਭਿਆਚਾਰਕ ਅੰਤਰ ਨੂੰ ਦਰਸਾਉਂਦਾ ਹੈ।" ਜਦੋਂ ਅਸੀਂ ਜਿੱਤਦੇ ਹਾਂ ਤਾਂ ਕਪਤਾਨ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਪਰ ਜਦੋਂ ਅਸੀਂ ਹਾਰ ਦਾ ਸਾਹਮਣਾ ਕਰਦੇ ਹਾਂ ਤਾਂ ਇਸ ਲਈ ਕਪਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਮਾਨਸਿਕਤਾ 'ਚ ਬਦਲਾਅ ਹੋਣਾ ਚਾਹੀਦਾ ਹੈ।'' 

ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਬਾਬਰ ਵਨਡੇ 'ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਸਨ ਪਰ ਉਹ ਆਪਣੀ ਸਾਖ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਇਸ ਦੌਰਾਨ ਉਨ੍ਹਾਂ ਦੀ ਕਪਤਾਨੀ ਦੀ ਵੀ ਆਲੋਚਨਾ ਹੋਈ। ਆਲਰਾਊਂਡਰ ਸ਼ਾਦਾਬ ਨੂੰ ਵੀ ਅਫਸੋਸ ਹੈ ਕਿ ਉਹ ਟੂਰਨਾਮੈਂਟ 'ਚ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। 

ਇਹ ਵੀ ਪੜ੍ਹੋ : ਅਫਗਾਨਿਸਤਾਨ ਬੱਲੇਬਾਜ਼ ਨੇ ਕੀਤੀ ਲੋੜਵੰਦਾਂ ਦੀ ਮਦਦ, ਸੜਕ 'ਤੇ ਸੌਂ ਰਹੇ ਲੋਕਾਂ ਨੂੰ ਚੁੱਪਚਾਪ ਵੰਡੇ ਪੈਸੇ (ਵੀਡੀਓ)

ਉਸ ਨੇ ਕਿਹਾ, ''ਮੈਂ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਹਾਂ। ਇੱਕ ਗੇਂਦਬਾਜ਼ ਵਜੋਂ ਮੈਂ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ। ਤੁਸੀਂ ਹਮੇਸ਼ਾ ਟੂਰਨਾਮੈਂਟ ਜਿੱਤਣ ਦੀ ਕੋਸ਼ਿਸ਼ ਕਰਦੇ ਹੋ ਅਤੇ ਇਸ ਵਾਰ ਅਜਿਹਾ ਨਹੀਂ ਹੋਇਆ। ਅਸੀਂ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਸੀ। ਕੋਚ, ਖਿਡਾਰੀ, ਸਹਾਇਕ ਸਟਾਫ਼ ਮੈਂਬਰ ਸਾਰੇ ਨਿਰਾਸ਼ ਹਨ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News