ਟੈਸਟ ਕ੍ਰਿਕਟ ਨੂੰ ਖੁਸ਼ਹਾਲ ਬਣਾਉਣ ਲਈ ਗੰਭੀਰ ਸਲਾਹ-ਮਸ਼ਵਰੇ ਦੀ ਲੋੜ : ਚੈਪਲ

Tuesday, Mar 15, 2022 - 03:34 AM (IST)

ਟੈਸਟ ਕ੍ਰਿਕਟ ਨੂੰ ਖੁਸ਼ਹਾਲ ਬਣਾਉਣ ਲਈ ਗੰਭੀਰ ਸਲਾਹ-ਮਸ਼ਵਰੇ ਦੀ ਲੋੜ : ਚੈਪਲ

ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਹੁਣ ਕੁਮੈਂਟੇਟਰ ਇਆਨ ਚੈਪਲ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਗੰਭੀਰ ਰੂਪ ਨਾਲ ਚੁਣੌਤੀਪੂਰਨ ਫਾਰਮੈੱਟ ਹੈ ਅਤੇ ਇਸ ਖੇਡ ਨੂੰ ਖੁਸ਼ਹਾਲ ਬਣਾਉਣ ਲਈ ਇਸੇ ਗੰਭੀਰ ਸਲਾਹ-ਮਸ਼ਵਰੇ ਦੀ ਲੋੜ ਹੈ। 5 ਦਿਨਾਂ ਦੇ ਟੈਸਟ ਲਈ ਪਹਿਲੀ ਪਾਰੀ ਵਿਚ ਵਿਸ਼ਾਲ ਸਕੋਰ, ਖਰਾਬ ਵਿਕਟ ਜਾਂ ਫਿਰ ਹੱਦ ਤੋਂ ਜ਼ਿਆਦਾ ਇਕਪਾਸੜ ਮੈਚ ਆਦਰਸ਼ ਨਹੀਂ ਹਨ। ਪਾਕਿਸਤਾਨ ਅਤੇ ਆਸਟਰੇਲੀਆ ’ਚ ਖੇਡੇ ਗਏ ਪਹਿਲੇ ਟੈਸਟ ਲਈ ਰਾਵਲਪਿੰਡੀ ਦੀ ਪਿੱਚ ਨੂੰ ਸਾਬਕਾ ਕਪਤਾਨ ਸਟੀਵਨ ਸਮਿਥ ਨੇ ‘ਨਿਰਜੀਵ ਅਤੇ ਖਰਾਬ ਦੱਸਿਆ ਸੀ। ਚੈਪਲ ਨੇ ਕਿਹਾ ਕਿ ਟੈਸਟ ਕ੍ਰਿਕਟ ਸਿਰਫ ਇਕ ਅੰਕੜਾ ਅਭਿਆਸ ਨਹੀਂ ਹੈ ਅਤੇ ਸਾਰੀਆਂ ਖੇਡਾਂ ਵਿਚ ਬੱਲੇ ਅਤੇ ਗੇਂਦ ’ਚ ਇਕ ਚੰਗੇ ਮੁਕਾਬਲੇ ਹੋਣੇ ਚਾਹੀਦੇ ਹਨ।

PunjabKesari

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
ਅਜਿਹੇ ਵਿਚ ਕ੍ਰਿਕਟ ਜਗਤ ਦੇ ਅਨੁਸ਼ਾਸਕਾਂ ਦਾ ਮੁੱਖ ਕਾਰਜ ਇਹ ਪੱਕਾ ਕਰਨਾ ਹੈ ਕਿ ਇਸ ਖੇਡ ਦੇ ਕਾਨੂੰਨ/ਨਿਯਮ ਇਸ ਮੁਕਾਬਲੇ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ। ਉਨ੍ਹਾਂ ਕਿਹਾ,‘‘ਲੰਬੀਆਂ ਖੇਡਾਂ ਵਿਚ ਪ੍ਰਤੀਭਾਗੀਆਂ ਨੂੰ ਪਹਿਲੀ ਗੇਂਦ ਤੋਂ ਜਿੱਤ ਹਾਸਲ ਕਰਨ ਦੀ ਡੂੰਘੀ ਚਾਹ ਦੀ ਲੋੜ ਹੁੰਦੀ ਹੈ। ਜੇਕਰ ਇਕ ਟੀਮ ਨੂੰ ਅੰਤ ਵੇਲੇ : ਪਤਾ ਚੱਲਦਾ ਹੈ ਕਿ ਉਹ ਜਿੱਤ ਹਾਸਲ ਨਹੀਂ ਕਰ ਸਕਦੀ ਤਾਂ ਉਹ ਡਰਾਅ ਲਈ ਖੇਡ ਨੂੰ ਅੱਗੇ ਵਧਾਉਣਾ ਮੰਨਣਯੋਗ ਹੈ। ਪਿਛਲੇ ਕੁਝ ਸਾਲਾਂ ਵਿਚ ਡਰਾਅ ਹੋਏ ਕੁਝ ਰੋਮਾਂਚਕ ਟੈਸਟਾਂ ਦੇ ਨਤੀਜੇ ਵਜੋਂ ਅੰਤਿਮ ਕੁਝ ਓਵਰਾਂ ਵਿਚ ਘਮਾਸਾਨ ਅਤੇ ਰੋਮਾਂਚਕਾਰੀ ਸੰਘਰਸ਼ ਹੋਇਆ ਹੈ।’’

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਸਿਦਰਾ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ ਤੋਂ ਹਾਰਿਆ ਪਾਕਿ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News