ਸਰਜੀਓ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
Saturday, Aug 01, 2020 - 01:43 AM (IST)
ਸਿਲਵਰਸਟੋਨ- ਫਾਰਮੂਲਾ ਵਨ ਡਰਾਈਵਰ ਸਰਜੀਓ ਪੇਰੇਜ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਬ੍ਰਿਟਿਸ਼ ਗ੍ਰਾਂ. ਪੀ. ਉਸਦੀ ਜਗ੍ਹਾ ਰੇਸਿੰਗ ਪੁਆਇੰਟ ਟੀਮ 'ਚ ਅਨੁਭਵੀ ਨਿਕੋ ਹੁਲਕੇਨਬਰਗ ਲੈਣਗੇ। 32 ਸਾਲ ਦੇ ਹੁਲਕੇਨਬਰਗ ਰੇਨੋ ਦੀ ਟੀਮ 'ਚ ਆਪਣੀ ਜਗ੍ਹਾ ਨਹੀਂ ਬਣਾ ਸਕੇ ਸਨ। ਰੇਸਿੰਗ ਪੁਆਇੰਟ ਦੇ 'ਟੀਮ ਪ੍ਰਿੰਸੀਪਲ' ਓਟਮਾਰ ਸਜ਼ਾਫਨੌਅਰ ਨੇ ਉਸ ਨੂੰ ਰੇਸ ਦੇ ਲਈ ਟੀਮ 'ਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਤਾਂ ਉਹ ਮਨ੍ਹਾ ਨਹੀਂ ਕਰ ਸਕੇ।
ਐੱਫ. ਵਨ. ਦੇ 177 ਰੇਸ ਦਾ ਅਨੁਭਵ ਰੱਖਣ ਵਾਲੇ ਹੁਲਕੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਂ ਇਕ ਹੋਰ ਰੇਸਿੰਗ 'ਪ੍ਰੋਜੇਕਟ' ਦੇ ਲਈ ਨੂਰਬਗਰਿੰਗ ਜਾ ਰਿਹਾ ਸੀ ਤਾਂ ਓਟਮਾਰ ਦਾ ਫੋਨ ਆਇਆ। ਮੇਰੇ ਕੋਲ 24 ਘੰਟੇ ਤੋਂ ਘੱਟ ਸਮਾਂ ਸੀ ਪਰ ਮੈਨੂੰ ਚੁਣੌਤੀ ਪਸੰਦ ਹੈ। ਇਸ ਤੋਂ ਪਹਿਲਾਂ ਪੇਰੇਜ ਨੂੰ ਕਿਹਾ ਸੀ ਕਿ ਹੰਗਰੀ ਤੇ ਬ੍ਰਿਟੇਨ 'ਚ ਹੋਈ ਰੇਸ ਦੇ ਵਿਚ ਮੈਕਸੀਕੋ ਦੀ ਯਾਤਰਾ ਦੇ ਦੌਰਾਨ ਇਸ ਵਾਇਰਸ ਨਾਲ ਪਾਜ਼ੇਟਿਵ ਹੋਏ ਹੋਣਗੇ। ਪੇਰੇਜ ਨੂੰ ਵੀਰਵਾਰ ਟੈਸਟ ਦੇ ਨਤੀਜੇ 'ਚ ਖੁਦ ਦੇ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ, ਜਿਸ ਨਾਲ ਉਹ ਸਿਲਵਰਸਟੋਨ 'ਚ ਐਤਵਾਰ ਨੂੰ ਹੋਣ ਵਾਲੀ ਰੇਸ ਦਾ ਹਿੱਸਾ ਨਹੀਂ ਹੋ ਸਕਣਗੇ।