ਫਰੈਂਚ ਓਪਨ 'ਚ ਵਾਪਸੀ ਦੌਰਾਨ 'ਕੈਟਸੂਟ' ਪਹਿਣ ਕੇ ਆਈ ਸੇਰੇਨਾ, ਟਵੀਟ ਕਰਕੇ ਦੱਸੀ ਵਜ੍ਹਾ

05/30/2018 12:16:27 PM

ਨਵੀਂ ਦਿੱਲੀ— ਟੈਨਿਸ ਦੀ ਸਟਾਰ ਅਤੇ 23 ਗ੍ਰੈਂਡ ਸਲੈਮ ਦੀ ਜੇਤੂ ਸੇਰੇਨਾ ਵਿਲੀਅਮਜ਼ ਨੇ ਮੰਗਲਵਾਰ ਨੂੰ ਫਰੈਂਚ ਓਪਨ ਦੇ ਪਹਿਲੇ ਦੌਰ 'ਚ ਜਿੱਤ ਦੇ ਨਾਲ ਗ੍ਰੈਂਡ ਸਲੈਮ 'ਚ ਵਾਪਸੀ ਕੀਤੀ। ਸੇਰੇਨਾ ਦੀ ਇਸ ਜਿੱਤ ਦੇ ਇਲਾਵਾ ਇਸ ਵਜ੍ਹਾ ਨਾਲ ਨਾਲ ਸੇਰੇਨਾ ਖਬਰਾਂ 'ਚ ਛਾਈ ਰਹੀ। ਸਾਲ 2016 ਦੇ ਬਾਅਦ ਇਸ ਟੂਰਨਾਮੈਂਟ 'ਚ ਜਦੋਂ ਸੇਰੇਨਾ ਉਤਰੀ ਤਾਂ 'ਬਾਡੀ ਹਗਿੰਗ' ਬਲੈਟ ਸੂਟ 'ਚ ਦਿਖਾਈ ਦਿੱਤੀ। ਗਲੇ ਤੋਂ ਪੈਰਾਂ ਤੱਕ ਸੇਰੇਨਾ ਨੇ ਸਰੀਰ ਨੂੰ ਢੱਕਿਆ ਹੋਇਆ ਸੀ। ਉਨ੍ਹਾਂ ਦਾ ਇਹ ਬਾਡੀ ਸੀਟ ਆਮ ਟੈਨਿਸ ਡ੍ਰੈੱਸ ਤੋਂ ਬਹੁਤ ਅਲੱਗ ਸੀ। ਮੈਚ 'ਚ ਜਿੱਤ ਦੇ ਬਾਅਦ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਮੰਨਣਾ ਹਾ ਕਿ ਆਪਣੀ ਵਾਪਸੀ ਦੇ ਲਈ ਉਨ੍ਹਾਂ ਨੇ ਖਾਸ ਤੌਰ 'ਤੇ ਇਕ ' ਕੈਟਸੂਟ' ਨੂੰ ਚੁਣਿਆ। ਉਨ੍ਹਾਂ ਦੇ ਸੂਟ 'ਚ ਕਮਰ 'ਤੇ ਲੱਗੀ ਲਾਲ ਪੱਟੀ ਨੂੰ ਜਿਸ ਤਰ੍ਹਾਂ ਲਗਾਇਆ ਗਿਆ ਸੀ ਉਸ ਤੋਂ ਸਮਝਿਆ ਜਾ ਸਕਦਾ ਹੈ ਕਿ ਪਿਛਲੇ ਸਾਲ ਆਪਣੀ ਬੱਚੀ ਨੂੰ ਜਨਮ ਦੇਣ ਦੇ ਬਾਅਦ ਉਨ੍ਹਾਂ ਦੇ ਅੰਦਰ ਆਏ ਸਰੀਰਿਕ ਬਦਲਾਵਾਂ ਦੇ ਚੱਲਦੇ ਵੀ ਉਨ੍ਹਾਂ ਨੇ ਖੇਡਣ ਦੇ ਲਈ ਇਸ ਸੂਟ ਨੂੰ ਚੁਣਿਆ ਹੈ।
ਸੇਰੇਨਾ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਸੂਟ ਮਾਰਵਲ ਕਾਮਿਕਸ ਦੇ ਸੁਪਰਹੀਰੋ ਬਲੈਕ ਪੈਂਥਰ ਦੇ ਸੂਟ ਤੋਂ ਪ੍ਰਭਾਵਿਤ ਹੈ। ਉਨ੍ਹਾਂ ਨੇ ਹਮੇਸ਼ਾ ਤੋਂ ਹੀ ਇਕ ਸੁਪਰਹੀਰੋ ਬਣਨਾ ਸੀ ਅਤੇ ਇਸ ਨੂੰ ਪਹਿਣ ਕੇ ਉਨ੍ਹਾਂ ਨੂੰ ਅਜਿਹਾ ਹੀ ਲੱਗ ਰਿਹਾ ਹੈ। ਉਨ੍ਹਾਂ ਨੇ ਇਸ ਸੂਟ ਨੂੰ ਪਹਿਣ ਕੇ ਇਕ ਯੋਧਾ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਸੀ।


ਪਿਛਲੇ ਸਾਲ ਸਤੰਬਰ 'ਚ ਮਾਂ ਬਣਨ ਜਵਾਲੀ ਸੇਰੇਨਾ ਨੇ ਕਿਹਾ,' ਮਾਂ ਬਣਨ ਦੇ ਬਾਅਦ ਜ਼ਿੰਦਗੀ ਆਸਾਨ ਨਹੀਂ ਰਹਿੰਦੀ ਪਰ ਮੈਨੂੰ ਉਮੀਦ ਹੈ ਕਿ ਅੱਜ ਮੈਂ ਹਾਰ ਮਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਗਰਭ ਅਵਸਥਾ ਤੋਂ ਬਾਅਦ ਸਮੇਂ ਮੁਸ਼ਕਲ ਹੁੰਦਾ ਹੈ। ਪਰ ਅਸੀਂ ਇਸ ਤੋਂ ਬਾਹਰ ਨਿਕਲ ਕੇ ਇਕ ਬਾਰ ਫਿਰ ਖੁਦ ਨੂੰ ਸਾਬਤ ਕਰ ਸਕਦੇ ਹਾਂ, ਮਾਂ ਬਣਨ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਸਪਨਿਆਂ ਦਾ ਅੰਤ ਨਹੀਂ ਹੁੰਦਾ।'


Related News