ਸੇਰੇਨਾ ਆਪਣੇ ਕਰੀਅਰ ਦੇ ਸਭ ਤੋਂ ਇਕਤਰਫਾ ਮੁਕਾਬਲੇ ''ਚ ਹਾਰੀ
Wednesday, Aug 01, 2018 - 11:06 AM (IST)

ਸਾਨਜੋਸ— ਸੇਰੇਨਾ ਵਿਲੀਅਮਸ ਨੂੰ ਮੁਬਾਡਾਲਾ ਸਿਲੀਕਾਨ ਵੈਲੀ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੁਕਾਬਲੇ 'ਚ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਜੋਹਾਨਾ ਕੋਂਟਾ ਨੇ 6-1, 6-0 ਨਾਲ ਹਰਾ ਦਿੱਤਾ ਜੋ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਇਕਤਰਫਾ ਹਾਰ ਰਹੀ।
ਸੇਰੇਨਾ ਨੇ 2014 'ਚ ਸਿੰਗਾਪੁਰ 'ਚ ਡਬਲਿਊ.ਟੀ.ਏ. ਫਾਈਨਲਸ 'ਚ ਦੋ ਗੇਮ ਜਿੱਤੇ ਸਨ ਜਦੋਂ ਉਹ ਸਿਮੋਨਾ ਹਾਲੇਪ ਤੋਂ 6-0, 6-2 ਨਾਲ ਹਾਰ ਗਈ ਸੀ। ਸੇਰੇਨਾ ਇੱਥੇ ਤਿੰਨ ਵਾਰ ਦੀ ਚੈਂਪੀਅਨ ਰਹੀ ਹੈ। ਬੇਟੀ ਨੂੰ ਜਨਮ ਦੇਣ ਦੇ ਬਾਅਦ ਉਹ ਪੰਜਵਾਂ ਟੂਰਨਾਮੈਂਟ ਖੇਡ ਰਹੀ ਹੈ। ਵਿੰਬਲਡਨ 'ਚ ਐਂਜਲਿਕ ਕਰਬਰ ਤੋਂ ਹਾਰਨ ਦੇ ਬਾਅਦ ਇਹ ਉਸ ਦਾ ਪਹਿਲਾ ਮੈਚ ਸੀ।