ਵਿਸ਼ਵ ਕੱਪ ''ਚ ਉਲਟਫੇਰ ਕਰਨ ਵਾਲਾ ਸੇਨੇਗਲ ਦੇ ਮਿਡਫੀਲਡਰ ਡਿਓਪ ਦਾ ਦਿਹਾਂਤ
Monday, Nov 30, 2020 - 10:28 PM (IST)
ਵਾਸ਼ਿੰਗਟਨ- ਵਿਸ਼ਵ ਕੱਪ ਇਤਿਹਾਸ 'ਚ ਸਭ ਤੋਂ ਵੱਡੇ ਉਲਟਫੇਰ 'ਚੋਂ ਇਕ ਗੋਲ ਕਰਨ ਵਾਲੇ ਸੇਨੇਗਲ ਦੇ ਮਿਡਫੀਲਡਰ ਪਾਪਾ ਬੌਬਾ ਡਿਓਪ ਦਾ ਦਿਹਾਂਤ ਹੋ ਗਿਆ। ਉਹ 42 ਸਾਲਾ ਦੇ ਸਨ। ਫੁੱਟਬਾਲ ਦੀ ਪ੍ਰਬੰਧਕ ਕਮੇਟੀ ਫੀਫਾ ਨੇ ਐਤਵਾਰ ਨੂੰ ਕਿਹਾ ਕਿ ਫੀਫਾ ਸੇਨੇਗਲ ਦੇ ਮਹਾਨ ਪਾਪਾ ਬੌਬਾ ਡਿਓਪ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ।
ਜਾਪਾਨ ਤੇ ਦੱਖਣੀ ਕੋਰੀਆ 'ਚ ਹੋਏ 2002 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਡਿਓਪ ਦੇ ਗੋਲ ਦੀ ਮਦਦ ਨਾਲ ਸੇਨੇਗਲ ਨੇ ਪਿਛਲੀ ਚੈਂਪੀਅਨ ਫਰਾਂਸ ਨੂੰ 1-0 ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਇਸ ਵਿਸ਼ਵ ਕੱਪ 'ਚ ਸੇਨੇਗਲ ਨੇ ਡੈਬਿਊ ਕੀਤਾ ਸੀ ਤੇ ਇਸ ਜਿੱਤ ਦੀ ਬਦੌਲਤ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ। ਜਿਸ ਦੌਰਾਨ ਉਸ ਨੇ ਅਫਰੀਕੀ ਟੀਮ ਦੇ ਟੂਰਨਾਮੈਂਟ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਬਰਾਬਰੀ ਕੀਤੀ ਸੀ। ਫੀਫਾ ਨੇ ਟਵਿੱਟਰ 'ਤੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਕ ਬਾਰ ਵਿਸ਼ਵ ਕੱਪ ਦਾ ਹੀਰੋ ਹਮੇਸ਼ਾ ਵਿਸ਼ਵ ਕੱਪ ਦਾ ਹੀਰੋ ਰਹਿੰਦਾ ਹੈ।