ਸੈਮੀਫਾਈਨਲ ਹਾਰਨ ਨਾਲ ਏਸ਼ੇਜ ਨੂੰ ਲੈ ਕੇ ਆਸਟਰੇਲੀਆ ਦੀ ਬੇਚੈਨੀ ਵੱਧੀ

Friday, Jul 12, 2019 - 12:07 PM (IST)

ਸੈਮੀਫਾਈਨਲ ਹਾਰਨ ਨਾਲ ਏਸ਼ੇਜ ਨੂੰ ਲੈ ਕੇ ਆਸਟਰੇਲੀਆ ਦੀ ਬੇਚੈਨੀ ਵੱਧੀ

ਸਪੋਰਟਸ ਡੈਸਕ— ਆਸਟਰੇਲੀਆਈ ਮੀਡੀਆ ਨੇ ਵਰਲਡ ਕੱਪ ਸੈਮੀਫਾਈਨਲ 'ਚ ਇੰਗਲੈਂਡ ਦੇ ਹੱਥੋਂ ਟੀਮ ਦੀ ਹਾਰ ਦੀ ਆਲੋਚਨਾ ਕਰਦੇ ਹੋਏ ਚੇਤਾਇਆ ਹੈ ਕਿ ਏਸ਼ੇਜ ਲੜੀ ਤੋਂ ਪਹਿਲਾਂ ਇਹ ਬੁਰੇ ਸੰਕੇਤ ਹਨ। ਮੇਜ਼ਬਾਨ ਇੰਗਲੈਂਡ ਨੇ ਆਸਟਰੇਲੀਆ ਨੂੰ ਅੱਠ ਵਿਕਟ ਤੋਂ ਹਰਾ ਕੇ ਫਾਈਨਲ 'ਚ ਦਾਖਲ ਕੀਤਾ ਜਿੱਥੇ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। 'ਦ ਏਜ ਦੇ ਜਾਨ ਪੀਰਿਕ ਨੇ ਕਿਹਾ ਕਿ ਪੰਜ ਵਾਰ ਦੀ ਚੈਂਪੀਅਨ ਟੀਮ ਇਸ ਇਕ ਪਾਸੜ ਹਾਰ ਤੋਂ ਬਾਅਦ ਸਦਮੇ 'ਚ ਹਨ। ਉਨ੍ਹਾਂ ਨੇ ਲਿੱਖਿਆ, ''ਆਸਟਰੇਲੀਆ ਦਾ ਅਭਿਆਨ ਸ਼ਾਨ ਮਾਰਸ਼ ਤੇ ਗਲੇਨ ਮੈਕਸਵੇਲ ਦੇ ਅਭਿਆਸ ਸਤਰ 'ਚ ਜਖਮੀ ਹੋਣ ਨਾਲ ਰੁਕਿਆ।PunjabKesari

ਉਨ੍ਹਾਂ ਨੇ ਕਿਹਾ, '' ਦੋ ਦਿਨ ਬਾਅਦ ਉਸਮਾਨ ਖਵਾਜਾ ਜ਼ਖਮੀ ਹੋ ਗਏ ਤੇ ਫਿਰ ਦੱਖਣ ਅਫਰੀਕਾ ਤੋਂ ਹਾਰ ਮਿਲੀ। ਏ. ਬੀ. ਸੀ ਦੇ ਕ੍ਰਿਕਟ ਲੇਖਕ ਜੌਫ ਲੇਮਨ ਨੇ ਕਿਹਾ ਕਿ ਆਸਟਰੇਲੀਆ ਦੀ ਕਮਜ਼ੋਰ ਟੀਮ ਦੇ ਕੋਲ ਇੰਗਲੈਂਡ ਦੇ ਗੇਂਦਬਾਜ਼ੀ ਅਟੈਕ ਦਾ ਕੋਈ ਜਵਾਬ ਨਹੀਂ ਸੀ। ਪਿਛਲੇ ਮਹੀਨੇ ਹੀ ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਸੀ ਕਿ ਵਰਲਡ ਕੱਪ 'ਚ ਇੰਗਲੈਂਡ ਤੋਂ ਹਾਰਨ ਦਾ ਅਸਰ ਏਸ਼ੇਜ ਲੜੀ 'ਚ ਟੀਮ  ਦੇ ‍ਆਤਮਵਿਸ਼ਵਾਸ 'ਤੇ ਪਵੇਗਾ।PunjabKesariPunjabKesari

'ਦ ਆਸਟਰੇਲੀਅਨ ਨੇ ਦੱਸਿਆ ਕਿ ਆਸਟਰੇਲੀਆ ਲਈ ਇਹ ਚਿੰਤਾ ਦਾ ਸਬੱਬ ਹੈ। ਉਨ੍ਹਾਂ ਨੇ ਕਿਹਾ, ''ਇਸ ਹਾਰ ਨਾਲ ਏਸ਼ੇਜ ਲਈ ਖਤਰੇ ਦੀ ਘੰਟੀ ਵੱਜ ਗਈ ਹੈ ਹਾਲਾਂਕਿ ਇਹ ਠੀਕ ਹੈ ਕਿ ਟੀਮ ਨੇ ਪਿਛਲੇ ਇਕ ਸਾਲ ਤੋਂ ਉਂਮੀਦ ਤੋਂ ਜ਼ਿਆਦਾ ਪ੍ਰਦਰਸ਼ਨ ਕੀਤਾ ਹੈ।

PunjabKesari

 


Related News