ਸਹਿਵਾਗ ਨੇ ਵੱਖਰੇ ਅੰਦਾਜ਼ ''ਚ ਸਚਿਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ''ਭਗਵਾਨ ਸੌਂ ਰਹੇ ਹਨ''

04/24/2017 3:38:01 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਕ ਅਨੌਖੇ ਢੰਗ ਨਾਲ ਹੀ ਕ੍ਰਿਕਟ ਦੇ ''ਭਗਵਾਨ ਸਚਿਨ ਤੇਂਦੁਲਕਰ'' ਨੂੰ ਉਨ੍ਹਾਂ ਦੇ 44ਵੇਂ ਜਨਮ-ਦਿਨ ''ਤੇ ਵਧਾਈ ਦਿੱਤੀ। ਸਹਿਵਾਗ ਨੇ ਹੁਣ ਤੋਂ ਕੁਝ ਸਮਾਂ ਪਹਿਲੇ ਵਾਲੀ ਇਕ ਤਸਵੀਰ ''ਤੇ ਟਵੀਟ ਕੀਤਾ ਹੈ। ਜਿਸ ''ਚ ਸਚਿਨ ਅਤੇ ਸਹਿਵਾਗ ਨਜ਼ਰ ਆ ਰਹੇ ਹਨ। ਇਸ ਤਸਵੀਰ ''ਚ ਦੋਨੋਂ ਜਹਾਜ਼ ''ਚ ਬੈਠੇ ਹਨ ਅਤੇ ਸਚਿਨ ਸੁੱਤੇ ਹੋਏ ਹਨ। ਇਸ ''ਤੇ ਸਹਿਵਾਗ ਨੇ ਟਵੀਟ ਕੀਤਾ, ''ਇਕ ਦੁਰਲੱਭ ਮੌਕਾ ਜਦੋਂ ਕੋਈ ਵੀ ਅਪਰਾਧ ਕਰ ਸਕਦਾ ਹੈ, ਭਗਵਾਨ ਜੀ ਸੌਂ ਰਹੇ ਹਨ। ਇਕ ਅਜਿਹਾ ਵਿਅਕਤੀ ਜੋ ਭਾਰਤ ''ਚ ਸਮੇਂ ਨੂੰ ਰੋਕ ਸਕਦਾ ਹੈ।''

ਜੰਬੋ ਨੇ ਦਿੱਤੀ ਵਧਾਈ

ਕੁੰਬਲੇ ਨੇ ਲਿਖਿਆ, ਦੁਨੀਆ ਨੇ ਸਚਿਨ ''ਚ ਸਭ ਤੋਂ ਪ੍ਰੇਰਿਤ ਖਿਡਾਰੀ ਨੂੰ ਦੇਖਿਆ, ਤੁਹਾਨੂੰ ਜਨਮ-ਦਿਨ ਦੀ ਹਾਰਦਿਕ ਵਧਾਈ, ਉਮੀਦ ਹੈ ਇਹ ਸਾਲ ਤੁਹਾਡੇ ਲਈ ਬਿਹਤਰੀਨ ਹੋਵੇਗਾ।

ਬੀ.ਸੀ.ਸੀ.ਆਈ. ਨੇ ਦਿੱਤੀ ਵਧਾਈ

ਸਹਿਵਾਗ ਤੋਂ ਇਲਾਵਾ ਬੀ.ਸੀ.ਸੀ.ਆਈ. ਨੇ ਵੀ ਸਚਿਨ ਨੂੰ ਜਨਮ-ਦਿਨ ਦੀ ਵਧਾਈ ਦਿੱਤੀ। ਬੀ.ਸੀ.ਸੀ.ਆਈ. ਨੇ ਸਚਿਨ ਦੇ ਆਖਰੀ ਟੈਸਟ ਮੈਚ ਦੀ ਤਸਵੀਰ ਸ਼ੇਅਰ ਕੀਤੀ।

ਵਿਜੇਂਦਰ ਨੇ ਦਿੱਤੀ ਵਧਾਈ

ਭਾਰਤ ਦੇ ਚੈਂਪੀਅਨ ਬਾਕਸਰ ਵਿਜੇਂਦਰ ਸਿੰਘ ਨੇ ਵੀ ਸਚਿਨ ਨੂੰ ਜਨਮ-ਦਿਨ ਦੀ ਵਧਾਈ ਦਿੱਤੀ। ਵਿਜੇਂਦਰ ਨੇ ਲਿਖਿਆ ਕਿ ਕ੍ਰਿਕਟ ਦੇ ਭਗਵਾਨ ਅਤੇ ਭਾਰਤ ਰਤਨ ਸਚਿਨ ਤੇਂਦੁਲਕਰ ਨੂੰ ਜਨਮ-ਦਿਨ ਦੀ ਹਾਰਦਿਕ ਵਧਾਈ।

24 ਅਪ੍ਰੈਲ ਨੂੰ ਹੋਵੇ ''ਨੈਸ਼ਨਲ ਕ੍ਰਿਕਟ ਡੇਅ''

ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸਚਿਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 24 ਅਪ੍ਰੈਲ ਨੂੰ ਭਾਰਤੀ ਕ੍ਰਿਕਟ ਦਿਵਸ ਦੇ ਰੂਪ ''ਚ ਮਨਾਇਆ ਜਾਣਾ ਚਾਹੀਦਾ ਹੈ। ਅਸ਼ਵਿਨ ਨੇ ਕਿਹਾ ਕਿ ਉਹ ਕਾਫੀ ਖੁਸ਼ਕਿਸਮਤ ਹਨ, ਕਿਉਂਕਿ ਕਿ ਉਹ ਸਚਿਨ ਨਾਲ ਖੇਡੇ ਹਨ।

ਇਨ੍ਹਾਂ ਤੋਂ ਇਲਾਵਾ ਭਾਰਤੀ ਟੀਮ ਦੇ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ, ਆਰ.ਪੀ. ਸਿੰਘ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਸਚਿਨ ਨੂੰ ਉਨ੍ਹਾਂ ਦੇ ਜਨਮ-ਦਿਨ ''ਤੇ ਵਧਾਈਆਂ ਦਿੱਤੀਆਂ।


Related News