ਸਹਿਵਾਗ ਨੇ ਟਵੀਟ ਕਰ ਸਿਲੈਕਟਰ ਬਣਨ ਦੀ ਇੱਛਾ ਕੀਤੀ ਜ਼ਾਹਰ, ਆਏ ਮਜ਼ੇਦਾਰ ਕੁਮੈਂਟਸ
Monday, Aug 12, 2019 - 05:33 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਨ੍ਹਾਂ ਦਿਨਾ 'ਚ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਬੀਤੇ ਦਿਨੀ ਹੀ ਉਸਨੇ ਆਪਣੇ 3 ਅਸੂਲਾਂ ਦੀ ਵੀਡੀਓ ਪਾਈ ਸੀ ਜੋ ਕਾਫੀ ਵਾਇਰਲ ਹੋਈ ਸੀ, ਹੁਣ ਸਹਿਵਾਗ ਨੇ ਟਵੀਟ ਕਰ ਸਿਲੈਕਟਰ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਸਹਿਵਾਗ ਨੇ ਟਵੀਟ ਕਰ ਫਿਰ ਇਕ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਹੱਸਣ ਦਾ ਮੌਕਾ ਦੇ ਦਿੱਤਾ ਹੈ। ਦਰਅਸਲ ਸਹਿਵਾਗ ਨੇ ਟਵੀਟ ਕੀਤਾ ਸੀ, ''ਮੈਨੂੰ ਸਿਲੈਕਟਰ ਬਣਨਾ ਹੈ, ਕੌਣ ਮੈਨੂੰ ਮੌਕਾ ਦੇਵੇਗਾ? ਸਹਿਵਾਗ ਨੇ ਇਸਦੇ ਨਾਲ ਹੀ ਦਿ ਸਿਲੈਕਟਰ ਨੂੰ ਵੀ ਹੈਸ਼ ਟੈਗ ਵੀ ਕੀਤਾ ਸੀ।
ਸਹਿਵਾਗ ਦੇ ਇਸ ਟਵੀਟ 'ਤੇ ਕ੍ਰਿਕਟ ਪ੍ਰਸ਼ੰਸਕਾਂ ਨੇ ਰੱਜ ਕੇ ਟਵੀਟ ਕੀਤੇ। ਕੀ ਟਵੀਟ ਤਾਂ ਅਜਿਹੇ ਸੀ ਕਿ ਜਿਸ ਨੂੰ ਪੜ ਕੇ ਕੋਈ ਹੱਸੇ ਬਿਨਾ ਨਹੀਂ ਰਹਿ ਸਕਦਾ। ਸਹਿਵਾਗ ਨੂੰ ਉਸਦੇ ਇਕ ਪ੍ਰਸ਼ੰਸਕ ਨੇ ਜਵਾਬ ਦਿੱਤਾ- ਕੋਚ ਬਣਨ ਲਈ ਵਿਰਾਟ ਕੋਹਲੀ ਨਾਲ ਰਾਬਤਾ ਕਰੋ। ਉੱਥੇ ਹੀ ਇਕ ਪ੍ਰਸ਼ੰਸਕ ਨੇ ਲਿਖਿਆ- ਤੁਸੀਂ ਸਿਲੈਕਟਰ ਲਈ ਯੋਗਤਾ ਨਹੀਂ ਰੱਖਦੇ। ਤੁਹਾਡਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਹੈ। ਸਿਲੈਕਟਰ ਲਈ ਪ੍ਰਦਰਸ਼ਨ ਖਰਾਬ ਹੋਣਾ ਚਾਹੀਦਾ ਹੈ। ਉੱਥੇ ਹੀ ਕੁਝ ਨੇ ਉਸ ਨੂੰ ਥ੍ਰੀ ਡੀ ਕੁਆਲਿਟੀ ਰੱਖਣ ਵੀ ਗੱਲ ਕਹੀ।