ਕੋਹਲੀ ਦੀ ਕਪਤਾਨੀ ''ਤੇ ਬੋਲੇ ਸਹਿਵਾਗ- ਵਿਰਾਟ ਦਾ ਫੈਸਲਾ ਮੇਰੀ ਸਮਝ ਤੋਂ ਬਾਹਰ

Friday, Oct 16, 2020 - 11:48 PM (IST)

ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਏ ਬੀ ਡਿਵੀਲੀਅਰਸ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ ਅਤੇ ਸ਼ਿਵਮ ਦੂਬੇ ਨੂੰ ਬੱਲੇਬਾਜ਼ੀ ਲਈ ਭੇਜਣ 'ਤੇ ਵਿਰਾਟ ਕੋਹਲੀ 'ਤੇ ਕ੍ਰਿਕਟ ਦੇ ਦਿੱਗਜ ਖਿਡਾਰੀ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ। ਹੁਣ ਇਸ ਮੁੱਦੇ 'ਤੇ ਵਰਿੰਦਰ ਸਹਿਵਾਗ ਨੇ ਵੀ ਆਪਣਾ ਬਿਆਨ ਦਿੱਤਾ ਹੈ। ਸਹਿਵਾਗ ਨੇ ਕਿਹਾ ਕਿ ਪੰਜਾਬ ਦੇ ਵਿਰੁੱਧ ਵਿਰਾਟ ਦਾ ਇਹ ਫੈਸਲਾ  ਮੇਰੀ ਸਮਝ ਤੋਂ ਬਾਹਰ ਸੀ।

PunjabKesari
ਸਹਿਵਾਗ ਨੇ ਕਿਹਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਖੱਬੇ-ਸੱਜੇ ਸੰਯੋਜਨ ਦੇ ਨਾਲ ਖੇਡਣਾ ਚਾਹੁੰਦੇ ਹੋ ਤਾਂ ਦੇਵਦੱਤ ਪਡੀਕਲ ਆਊਟ ਹੋਇਆ, ਵਿਰਾਟ ਕੋਹਲੀ ਮੈਦਾਨ 'ਤੇ ਬੱਲੇਬਾਜ਼ੀ ਦੇ ਲਈ ਆਏ। ਉਦੋ ਤੁਸੀਂ ਖੱਬੇ ਅਤੇ ਸੱਜੇ ਸੰਯੋਜਨ ਦਾ ਬਾਰੇ 'ਚ ਕਿਉਂ ਨਹੀਂ ਸੋਚਿਆ। ਜੇਕਰ ਡਿਵੀਲੀਅਰਸ ਨੂੰ ਮੈਚ 'ਚ ਜ਼ਿਆਦਾ ਗੇਂਦਾਂ ਮਿਲਦੀਆਂ ਤਾਂ ਉਹ ਜ਼ਿਆਦਾ ਦੌੜਾਂ ਬਣਾ ਸਕਦੇ ਸਨ।

PunjabKesari
ਸਹਿਵਾਗ ਨੇ ਅੱਗੇ ਕਿਹਾ ਕਿ- ਵਿਰਾਟ ਨੇ ਵਾਸ਼ਿੰਗਟਨ ਸੁੰਦਰ ਨੂੰ ਬੱਲੇਬਾਜ਼ੀ ਦੇ ਲਈ ਨੰਬਰ ਤਿੰਨ 'ਤੇ ਭੇਜਿਆ। ਇਹ ਫੈਸਲਾ ਮੇਰੀ ਸਮਝ ਤੋਂ ਬਾਹਰ ਹੈ। ਆਰ. ਸੀ. ਬੀ. ਦੀ ਟੀਮ ਨੇ ਮੈਚ 'ਚ ਆਪਣਾ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਨਹੀਂ ਭੇਜਿਆ। ਸੁੰਦਰ ਵਧੀਆ ਬੱਲੇਬਾਜ਼ ਹੋ ਸਕਦੇ ਹਨ ਪਰ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਕੋਈ ਕਮਾਲ ਦਾ ਪ੍ਰਦਰਸ਼ਨ ਕਰਕੇ ਨਹੀਂ ਦਿਖਾਇਆ ਹੈ।


 


Gurdeep Singh

Content Editor

Related News