ਸੀਮਾ ਪੂਨੀਆ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਰਹੀ ਗਰੁੱਪ ’ਚ 6ਵੇਂ ਸਥਾਨ ’ਤੇ

Saturday, Jul 31, 2021 - 07:51 AM (IST)

ਸੀਮਾ ਪੂਨੀਆ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਰਹੀ ਗਰੁੱਪ ’ਚ 6ਵੇਂ ਸਥਾਨ ’ਤੇ

ਸਪੋਰਟਸ ਡੈਸਕ– ਜਾਪਾਨ ’ਚ ਚਲ ਰਹੇ ਖੇਡਾਂ ਦੇ ਮਹਾਕੁੰਭ ’ਚ ਓਲੰਪਿਕ ’ਚ ਅੱਜ ਸ਼ਨੀਵਾਰ ਨੂੰ ਸ਼ੁਰੂ ਹੋਏ ਮੁਕਬਲਿਆਂ ’ਚ ਭਾਰਤੀ ਡਿਸਕਸ-ਥ੍ਰੋਅਰ ਸੀਮਾ ਪੂਨੀਆ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਗਰੁੱਪ ’ਚ ਛੇਵੇਂ ਸਥਾਨ ’ਤੇ ਰਹੀ। ਵਿਸ਼ਵ ਰੈਂਕਿੰਗ ’ਚ ਨੰਬਰ 6 ਖਿਡਾਰੀ ਪੂਨੀਆ ਨੇ 60.57 ਮੀਟਰ ਦੂਰੀ ’ਤੇ ਡਿਸਕਸ ਥ੍ਰੋਅ ਕੀਤਾ।
ਇਹ ਵੀ ਪੜ੍ਹੋ : ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ

ਉਸ ਦੀ ਪਹਿਲੀ ਕੋਸ਼ਿਸ਼ ਅਸਫਲ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਦੂਜੀ ਤੇ ਤੀਜੀ ਕੋਸ਼ਿਸ਼ ਕੀਤੀ ਤੇ ਸਰਵਸ੍ਰੇਸ਼ਠ ਕੋਸ਼ਿਸ਼ ਦੇ ਨਾਲ ਛੇਵੇਂ ਸਥਾਨ ਤੇ ਰਹੀ। ਪਹਿਲੇ ਸਥਾਨ ’ਤੇ ਕ੍ਰੋਏਸ਼ੀਆ ਦੀ ਐਸ. ਪੇਰਕੋਵਿਚ ਰਹੀ ਜਿਸ ਨੇ ਆਪਣੀ ਕੋਸ਼ਿਸ਼ ’ਚ 63.75 ਮੀਟਰ ਦੀ ਦੂਰੀ ਤੈਅ ਕੀਤੀ। ਸੀਮਾ ਅੱਗੇ ਕੁਆਲਫ਼ਾਈ ਕਰਦੀ ਹੈ ਜਾਂ ਨਹੀਂ, ਇਹ ਗਰੁੱਪ ਬੀ ਦੇ ਮੁਕਾਬਲੇ ਦੇ ਬਾਅਦ ਸਾਫ਼ ਹੋਵੇਗਾ, ਜਿਸ ’ਚ ਇਕ ਹੋਰ ਭਾਰਤੀ ਕਮਲਪ੍ਰੀਤ ਕੌਰ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੋਵੇਂ ਗਰੁੱਪ ਦੇ ਚੋਟੀ ਦੇ 12 ਖਿਡਾਰੀ ਫ਼ਾਈਨਲ ਲਈ ਕੁਆਲੀਫਾਈ ਕਰਨਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News