ਕ੍ਰੇਗ ਬ੍ਰੈਥਵੇਟ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ, ਵੈਸਟਇੰਡੀਜ਼ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਹੋਇਆ ਡਰਾਅ

03/21/2022 12:44:21 PM

ਬਾਰਬਾਡੋਸ- ਵੈਸਟਇੰਡੀਜ਼ ਤੇ ਇੰਗਲੈਂਡ ਦਰਮਿਆਨ ਬਾਰਬਾਡੋਸ 'ਚ ਖੇਡਿਆ ਗਿਆ ਦੂਜਾ ਟੈਸਟ ਮੈਚ ਡਰਾਅ ਹੋ ਗਿਆ ਤੇ ਇੰਗਲੈਂਡ ਦੀ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਵੈਸਟਇੰਡੀਜ਼ ਨੂੰ ਆਊਟ ਕਰਨ ਲਈ ਇੰਗਲੈਂਡ ਕੋਲ ਦੋ ਸੈਸ਼ਨ ਸਨ। ਇੰਗਲਿਸ਼ ਟੀਮ ਨੇ ਚਾਹ ਦੇ ਬਾਅਦ ਵੈਸਟਇੰਡੀਜ਼ ਦਾ ਪੰਜਵਾਂ ਵਿਕਟ ਲੈ ਕੇ ਕੈਰੇਬੀਆਈ ਟੀਮ 'ਤੇ ਦਬਾਅ ਬਣਾ ਲਿਆ ਸੀ। 

ਇਹ ਵੀ ਪੜ੍ਹੋ : ਚੈਰਿਟੀ ਕੱਪ ਸ਼ਤਰੰਜ : ਭਾਰਤ ਦੇ ਵਿਦਿਤ ਨੇ ਹੰਗਰੀ ਦੇ ਰਾਪੋਰਟ ਨੂੰ ਹਰਾਇਆ

ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈਥਵੇਟ ਨੇ ਪਹਿਲੀ ਪਾਰੀ 'ਚ 11 ਘੰਟਿਆਂ 'ਚ 160 ਦੌੜਾਂ ਬਣਾਈਆਂ, ਦੂਜੀ ਪਾਰੀ 'ਚ ਉਹ ਅਜੇਤੂ ਰਹੇ ਤੇ 56 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 184 ਗੇਂਦਾਂ ਖੇਡੀਆਂ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਨੇ ਇਕ ਰਿਕਾਰਡ ਵੀ ਬਣਾਇਆ। ਕਪਤਾਨ ਨੇ ਦੋਵੇਂ ਪਾਰੀਆਂ 'ਚ 673 ਗੇਂਦਾਂ 'ਤੇ ਬੱਲੇਬਾਜ਼ੀ ਕੀਤੀ, ਜੋ ਟੈਸਟ ਇਤਿਹਾਸ 'ਚ ਵੈਸਟਇੰਡੀਜ਼ ਦੇ ਬੱਲੇਬਾਜ਼ ਵਲੋਂ ਖੇਡੀ ਗਈ ਸਭ ਤੋਂ ਜ਼ਿਆਦਾ ਗੇਂਦਾਂ ਦੀ ਗਿਣਤੀ ਹੈ।

ਇਹ ਵੀ ਪੜ੍ਹੋ : ਸ਼ਾਟ ਪੁੱਟ ਖਿਡਾਰੀ ਤੂਰ ਵਿਸ਼ਵ ਇੰਡੋਰ ਚੈਂਪੀਅਨਸ਼ਿਪ 'ਚ ਸਹੀ ਥ੍ਰੋਅ ਕਰਨ 'ਚ ਰਹੇ ਅਸਫਲ

ਇਸ ਤੋਂ ਪਹਿਲਾਂ ਇੰਗਲੈਂਡ ਦੇ ਦੁਪਹਿਰ ਦੇ ਭੋਜਨ 'ਤੇ 122-5 'ਤੇ ਆਪਣੀ ਪਾਰੀ ਨੂੰ ਐਲਾਨਿਆ ਸੀ। ਇੰਗਲੈਂਡ ਨੇ ਵੈਸਟਇੰਡੀਜ਼ ਦਾ ਸਕੋਰ 39-3 ਕਰ ਦਿੱਤਾ। ਇਸ ਤੋਂ ਬਾਅਦ ਬ੍ਰੈਥਵੇਟ ਨੇ ਜਰਮਨ ਬਲੈਕਵੁਡ ਦੇ ਨਾਲ 25 ਓਵਰ ਤਕ ਬੱਲੇਬਾਜ਼ੀ ਕੀਤੀ। ਆਖ਼ਰੀ ਸੈਸ਼ਨ 'ਚ ਜੈਕ ਲੀਚ ਨੇ ਬਲੈਕਵੁਡ ਨੂੰ 27 ਦੌੜਾਂ 'ਤੇ ਜੇਸਨ ਹੋਲਡਰ ਨੂੰ ਸਿਫ਼ਰ 'ਤੇ ਆਊਟ ਕਰ ਦਿੱਤਾ, ਪਰ ਬ੍ਰੈਥਵੇਟ ਨੂੰ ਵਿਕਟਕੀਪਰ ਜੋਸ਼ੂਆ ਡਾ ਡਿਸਲਵਾ ਦੇ ਤੌਰ 'ਤੇ ਮਜ਼ਬੂਤ ਸਾਥੀ ਮਿਲਿਆ। ਉਨ੍ਹਾਂ ਨੇ 20.3 ਓਵਰ ਤਕ ਬੱਲੇਬਾਜ਼ੀ ਕਰਕੇ ਮੈਚ ਨੂੰ ਡਰਾਅ ਕਰਵਾ ਦਿੱਤਾ। ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਖੇਡੇ ਗਏ ਦੋਵੇਂ ਮੈਚ ਡਰਾਅ ਰਹੇ ਹਨ। ਸੀਰੀਜ਼ ਦਾ ਤੀਜਾ ਮੈਚ ਵੀਰਵਾਰ ਤੋਂ ਗ੍ਰੇਨਾਡਾ 'ਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News