ਸਕਾਟਲੈਂਡ ਦਾ ਆਸਟਰੇਲੀਆ ਖਿਲਾਫ਼ ਟੀ-20 ਕੌਮਾਂਤਰੀ ਮੈਚ ਕੋਵਿਡ-19 ਕਾਰਨ ਰੱਦ
Wednesday, Jun 17, 2020 - 07:00 PM (IST)

ਐਡਿਨਬਰਗ : ਸਕਾਟਲੈਂਡ ਦਾ ਆਸਟਰੇਲੀਆ ਖਿਲਾਫ ਇਕਲੌਤਾ ਟੀ-20 ਕੌਮਾਂਤਰੀ ਮੈਚ ਕੋਵਿਡ-19 ਮਹਾਮਾਰੀ ਦੇ ਖਤਰੇ ਕਾਰਨ ਬੁੱਧਵਾਰ ਨੂੰ ਰੱਦ ਕਰ ਦਿੱਤਾ ਗਿਆ। ਕ੍ਰਿਕਟ ਸਕਾਟਲੈਂਡ ਨੇ ਐਲਾਨ ਕੀਤਾ ਕਿ 29 ਜੂਨ ਨੂੰ ਹੋਣ ਵਾਲਾ ਇਹ ਮੈਚ ਹੁਣ ਨਹੀਂ ਖੇਡਿਆ ਜਾਵੇਗਾ। ਆਸਟਰੇਲੀਆ ਨੂੰ ਸੀਮਤ ਓਵਰਾਂ ਦੀ ਸੀਰੀਜ਼ ਖੇਡਣ ਤੋਂ ਪਹਿਲਾਂ ਐਡਿਨਬਰਗ ਵਿਚ ਇਹ ਮੈਚ ਖੇਡਣਾ ਸੀ।
ਕ੍ਰਿਕਟ ਸਕਾਟਲੈਂਡ ਨੇ ਬਿਆਨ ਵਿਚ ਕਿਹਾ ਕਿ ਕੋਵਿਡ 19 ਕਾਰਨ ਕੌਮਾਂਤਰੀ ਖੇਡਾਂ ਲਈ ਲੱਗੀ ਪਾਬੰਦੀਆਂ ਕਾਰਨ ਕ੍ਰਿਕਟ ਸਕਾਟਲੈਂਡ ਨੇ ਇੰਗਲੈਂਡ ਐਂਡ ਵੇਲਸ (ਈ. ਸੀ. ਬੀ.) ਅਤੇ ਕ੍ਰਿਕਟ ਆਸਟਰੇਲੀਆ ਦੇ ਨਾਲ ਮਿਲ ਕੇ ਆਸਟਰੇਲੀਆ ਖਿਲਾਫ ਪੁਰਸ਼ ਟੀ-20 ਕੌਮਾਂਤਰੀ ਮੈਚ ਰੱਦ ਕਰਨ 'ਤੇ ਸਹਿਮਤੀ ਜਤਾਈ ਹੈ ਜੋ 29 ਜੂਨ ਨੂੰ ਦਿ ਗ੍ਰੇਂਜ ਵਿਚ ਖੇਡਿਆ ਜਾਣਾ ਸੀ। ਈ. ਸੀ. ਬੀ. ਨੇ ਕ੍ਰਿਕਟ ਆਸ਼ਟਰੇਲੀਆ ਹੁਮ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਇਸ ਸੀਰੀਜ਼ ਨੂੰ ਆਯੋਜਿਤ ਕਰਨ ਲਈ ਗੱਲਬਾਤ ਵਿਚ ਲੱਗੇ ਹਨ। ਸਕਾਟਲੈਂਡ ਕ੍ਰਿਕਟ ਨੇ ਕਿਹਾ ਕਿ ਖਰਚੇ ਤੇ ਸਾਮਾਨ ਕਾਰਨ ਐਡਿਨਬਰਗ ਵਿਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਇਹ ਇਕ ਮੈਚ ਆਯੋਜਿਤ ਕਰਨਾ ਸੰਭਵ ਨਹੀਂ ਹੋਵੇਗਾ।