ਸਕਲੇਨ ਨੇ ਅੰਡਰ-19 ਦੇ ਮੁੱਖ ਕੋਚ ਲਈ ਦਿੱਤੀ ਅਰਜ਼ੀ

Thursday, Aug 15, 2019 - 03:42 AM (IST)

ਸਕਲੇਨ ਨੇ ਅੰਡਰ-19 ਦੇ ਮੁੱਖ ਕੋਚ ਲਈ ਦਿੱਤੀ ਅਰਜ਼ੀ

ਕਰਾਚੀ— ਪਾਕਿਸਤਾਨ ਦੇ ਸਾਬਕਾ ਸਪਿਨਰ ਸਕਲੇਨ ਮੁਸ਼ਤਾਕ ਨੇ ਰਾਸ਼ਟਰੀ ਅੰਡਰ-19 ਟੀਮ ਦੇ ਮੁੱਖ ਕੋਚ ਅਹੁਦੇ ਲਈ ਅਰਜ਼ੀ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਸੋਮਵਾਰ ਨੂੰ ਉਸ ਦੀ ਇੰਟਰਵਿਊ ਲਵੇਗਾ। ਸਕਲੇਨ ਨੇ 49 ਟੈਸਟ ਅਤੇ 169 ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿਚ 496 ਵਿਕਟਾਂ ਲਈਆਂ। ਪੀ. ਸੀ. ਬੀ. ਨੇ ਰਾਸ਼ਟਰੀ ਜੂਨੀਅਰ ਟੀਮ ਦੇ ਮੁੱਖ ਕੋਚ ਅਹੁਦੇ ਲਈ ਇਸ਼ਤਿਹਾਰ ਦਿੱਤਾ ਸੀ। ਇਸ ਤੋਂ ਬਾਅਦ ਸਕਲੇਨ ਨੇ ਅਰਜ਼ੀ ਦਿੱਤੀ ਸੀ। ਟੀਮ ਅਗਲੇ ਸਾਲ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀਆਂ ਤਿਆਰੀਆਂ ਕਰ ਰਹੀ ਹੈ।


author

Gurdeep Singh

Content Editor

Related News