ਮਲੇਸ਼ੀਆਈ ਦੌਰੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਅਗਵਾਈ ਕਰੇਗੀ ਸਵਿਤਾ

Wednesday, Mar 27, 2019 - 02:58 PM (IST)

ਮਲੇਸ਼ੀਆਈ ਦੌਰੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਅਗਵਾਈ ਕਰੇਗੀ ਸਵਿਤਾ

ਨਵੀਂ ਦਿੱਲੀ : ਗੋਲਕੀਪਰ ਸਵਿਤਾ ਮਲੇਸ਼ੀਆਈ ਖਿਲਾਫ 4 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ 18 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਇਸ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ। ਸਵਿਤਾ ਨੂੰ ਰੈਗੁਲਰ ਕਪਤਾਨ ਰਾਨੀ ਰਾਮਪਾਲ ਦੀ ਜਗ੍ਹਾ ਟੀਮ ਦੀ ਕਮਾਨ ਸੌਂਪੀ ਗਈ ਹੈ। ਰਾਨੀ ਜ਼ਖਮੀ ਹੋਣ ਕਾਰਨ ਇਸ ਸੀਰੀਜ਼ ਵਿਚ ਨਹੀਂ ਖੇਡ ਸਕੇਗੀ। ਕੁਆਲਾਲੰਪੁਰ ਦੇ 8 ਦਿਨ ਦੇ ਦੌਰੇ ਵਿਚ ਦੀਪ ਗ੍ਰੇਸ ਏਕਾ ਉਪ-ਕਪਤਾਨ ਦੀ ਭੂਮਿਕਾ ਨਿਭਾਏਗੀ। ਰਜਨੀ ਇਤਿਮਰਪੁ ਨੂੰ ਦੂਜੀ ਗੋਲਕੀਪਰ ਦੇ ਰੂਪ ਵਿਚ ਟੀਮ ਨਾਲ ਜੋੜਿਆ ਗਿਆ ਹੈ।

ਡਿਫੈਂਸ ਲਾਈਨ ਵਿਚੋਂ ਸੁਨੀਤਾ ਲਾਕੜਾ ਦੇ ਨਾਲ ਨੌਜਵਾਨ ਸਲੀਮਾ ਟੇਟੇ, ਰੀਨਾ ਖੋਖਰ, ਏਕਾ, ਰਸ਼ਮਿਤਾ ਮਿੰਜ, ਅਤੇ ਸੁਸ਼ੀਲਾ ਚਾਨੂ ਪੁਖਰੰਬਮ ਨੂੰ ਰੱਖਿਆ ਗਿਆ ਹੈ। ਸੁਨੀਤਾ ਸਪੇਨ ਦੌਰੇ ਵਿਚ ਨਹੀਂ ਖੇਡ ਸਕੀ ਸੀ ਅਤੇ ਉਸ ਨੇ ਵਾਪਸੀ ਕੀਤੀ ਹੈ। ਮਿਡਲ ਲਾਈਨ ਵਿਚ ਤਜ਼ਰਬੇਕਾਰ ਮੋਨਿਕਾ ਨੇ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕੀਤਾ ਹੈ। ਉਸ ਤੋਂ ਇਲਾਵਾ ਕਰਸ਼ਿਮਾ ਯਾਦਵ, ਨਿੱਕੀ ਪ੍ਰਧਾਨ, ਨੇਹਾ ਗੋਇਲ ਅਤੇ ਲਿਲਿਮਾ ਮਿੰਜ ਮਿਡਲ ਲਾਈਨਲ ਵਿਚ ਭੂਮਿਕਾ ਨਿਭਾਏਗੀ। ਫਰੰਟ ਲਾਈਨ ਵਿਚ ਜਿਓਤੀ, ਵੰਦਨਾ ਕਟਾਰੀਆ, ਲਾਲ ਰੇਮਸੀਆ, ਨਵਜੋਤ ਕੌਰ ਅਤੇ ਨਵਨੀਤ ਕੌਰ ਸ਼ਾਮਲ ਹੈ।


Related News