ਸਵਿਤਾ ਨੂੰ ਸਰਕਾਰ ਤੋਂ ਹਰ ਤਰ੍ਹਾਂ ਦੀ ਮਦਦ ਮਿਲੇਗੀ : ਰਾਠੌਰ

11/09/2017 3:21:42 AM

ਨਵੀਂ ਦਿੱਲੀ— ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਪਿਛਲੇ 9 ਸਾਲਾਂ ਤੋਂ ਬੇਰੁਜ਼ਗਾਰ ਸਵਿਤਾ ਪੂਨੀਆ ਲਈ ਚੰਗੀ ਖਬਰ ਹੈ ਕਿ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਨੂੰ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ ਹੈ। 
ਨਿਸ਼ਾਨੇਬਾਜ਼ੀ 'ਚ ਓਲੰਪਿਕ ਤਮਗਾ ਜੇਤੂ ਰਾਠੌਰ ਨੇ ਟਵੀਟ ਕੀਤਾ, ''ਆਪਣੀ ਟੀਮ ਨੂੰ ਏਸ਼ੀਆ ਕੱਪ 2017 ਸਟਾਰ ਸਵਿਤਾ ਪੂਨੀਆ ਬਾਰੇ ਸਾਰੀ ਜਾਣਕਾਰੀ ਲੈਣ ਲਈ ਕਿਹਾ ਹੈ। ਅਸੀਂ ਪੱਕਾ ਕਰਾਂਗੇ ਕਿ ਉਸ ਨੂੰ ਸਰਕਾਰ ਕੋਲੋਂ ਹਰ ਸੰਭਵ ਸਮਰਥਨ ਮਿਲੇ। ਸਾਡਾ ਸਿਧਾਂਤ ਸਹੂਲਤਾਂ ਤੇ ਸਨਮਾਨ ਹੈ।'' ਹਾਲ ਹੀ ਵਿਚ ਮਹਿਲਾ ਏਸ਼ੀਆ ਕੱਪ ਵਿਚ ਭਾਰਤ ਦੀ ਜਿੱਤ ਅਤੇ ਅਗਲੇ ਸਾਲ ਵਿਸ਼ਵ ਕੱਪ 'ਚ ਟੀਮ ਦੀ ਜਗ੍ਹਾ ਪੱਕੀ ਕਰਨ ਵਿਚ ਸਵਿਤਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸ ਨੇ ਸ਼ਾਨਦਾਰ ਰੈਂਕਿੰਗ ਵਾਲੀ ਚੀਨ ਦੇ ਆਖਰੀ ਯਤਨ ਨੂੰ ਨਾਕਾਮ ਕਰਦੇ ਹੋਏ ਭਾਰਤੀ ਟੀਮ ਦੀ ਜਿੱਤ ਪੱਕੀ ਕੀਤੀ ਸੀ।


Related News