ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਲਈ ਸਵਿਤਾ ਬਣੀ ਭਾਰਤੀ ਹਾਕੀ ਟੀਮ ਦੀ ਕਪਤਾਨ, ਰਾਣੀ ਨੂੰ ਆਰਾਮ

Saturday, Nov 20, 2021 - 10:31 AM (IST)

ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਲਈ ਸਵਿਤਾ ਬਣੀ ਭਾਰਤੀ ਹਾਕੀ ਟੀਮ ਦੀ ਕਪਤਾਨ, ਰਾਣੀ ਨੂੰ ਆਰਾਮ

ਨਵੀਂ ਦਿੱਲੀ- ਕਪਤਾਨ ਰਾਣੀ ਰਾਮਪਾਲ ਨੂੰ ਅਗਲੇ ਮਹੀਨੇ ਹੋਣ ਵਾਲੀ ਮਹਿਲਾ ਹਾਕੀ ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਆਰਾਮ ਦਿੱਤਾ ਗਿਆ ਹੈ ਤੇ ਗੋਲਕੀਪਰ ਸਵਿਤਾ ਪੂਨੀਆ 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਸੰਭਾਲੇਗੀ। ਟੂਰਨਾਮੈਂਟ ਦੱਖਣੀ ਕੋਰੀਆ ਦੇ ਡੋਂਗਾਈ ਵਿਚ ਪੰਜ ਤੋਂ 12 ਦਸੰਬਰ ਤਕ ਖੇਡਿਆ ਜਾਵੇਗਾ।

ਭਾਰਤ ਨੇ ਪਹਿਲੇ ਹੀ ਦਿਨ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ। ਟੂਰਨਾਮੈਂਟ ਵਿਚ ਚੀਨ, ਕੋਰੀਆ, ਜਾਪਾਨ, ਥਾਈਲੈਂਡ, ਮਲੇਸ਼ੀਆ ਵੀ ਹਿੱਸਾ ਲੈ ਰਹੇ ਹਨ। ਇਸ ਸਾਲ ਐੱਫ. ਆਈ. ਐੱਚ. ਦੀ ਸਰਬੋਤਮ ਗੋਲਕੀਪਰ ਚੁਣੀ ਗਈ ਸਵਿਤਾ ਟੂਰਨਾਮੈਂਟ ਵਿਚ ਕਪਤਾਨੀ ਕਰੇਗੀ। ਡਿਫੈਂਡਰ ਦੀਪ ਗ੍ਰੇਸ ਇੱਕਾ ਉੱਪ ਕਪਤਾਨ ਹੋਵੇਗੀ। 

ਟੋਕੀਓ ਓਲੰਪਿਕ ਖੇਡਣ ਵਾਲੀ ਫਾਰਵਰਡ ਲਾਲਰੇਮਸਿਆਮੀ ਤੇ ਸ਼ਰਮਿਲਾ ਦੇਵੀ ਤੇ ਮਿਡਫੀਲਡਰ ਸਲੀਮਾ ਟੇਟੇ ਵੀ ਟੀਮ ਵਿਚ ਨਹੀਂ ਹਨ। ਇਹ ਤਿੰਨੇ ਜੂਨੀਅਰ ਟੀਮ ਦਾ ਹਿੱਸਾ ਹਨ ਜੋ ਪੰਜ ਦਸੰਬਰ ਤੋਂ ਦੱਖਣੀ ਅਫਰੀਕਾ ਵਿਚ ਐੱਫ. ਆਈ. ਐੱਚ. ਵਿਸ਼ਵ ਕੱਪ ਖੇਡਣਗੀਆਂ। ਨਮਿਤਾ ਟੋਪੋ ਤੇ ਲਿਲਿਮਾ ਮਿੰਜ ਟੀਮ ਵਿਚ ਸ਼ਾਮਲ ਹਨ। ਫਾਰਵਰਡ ਕਤਾਰ ਦੀ ਕਮਾਨ ਦੋ ਵਾਰ ਦੀ ਓਲੰਪੀਅਨ ਵੰਦਨਾ ਕਟਾਰੀਆ ਤੇ ਨਵਨੀਤ ਕੌਰ ਸੰਭਾਲਣਗੀਆਂ। ਉਨ੍ਹਾਂ ਨਾਲ ਰਾਜਵਿੰਦਰ ਕੌਰ, ਮਰੀਆਨਾ ਕੁਜੂਰ ਤੇ ਸੋਨਿਕਾ ਟੀਮ ਵਿਚ ਹਨ।

ਟੀਮ ਹੇਠਾਂ ਅਨੁਸਾਰ ਹੈ
ਡਿਫੈਂਡਰ : ਦੀਪ ਗ੍ਰੇਸ ਇੱਕਾ, ਉਦਿਤਾ, ਨਿੱਕੀ ਪ੍ਰਧਾਨ, ਗੁਰਜੀਤ ਕੌਰ। 
ਮਿਡਫੀਲਡਰ : ਨਿਸ਼ਾ, ਸੁਸ਼ੀਲਾ ਚਾਨੂ, ਪੁਖਰਾਮਬਮ, ਨਮਿਤਾ ਟੋਪੋ, ਮੋਨਿਕਾ, ਨੇਹਾ, ਜੋਤੀ, ਲਿਲਿਮਾ ਮਿੰਜ। 
ਫਾਰਵਰਡ : ਨਵਨੀਤ ਕੌਰ, ਵੰਦਨਾ ਕਟਾਰੀਆ, ਰਾਜਵਿੰਦਰ ਕੌਰ, ਮਰੀਆਨਾ ਕੁਜੂਰ, ਸੋਨਿਕਾ।


author

Tarsem Singh

Content Editor

Related News