ਸੌਰਭ ਗਾਂਗੁਲੀ IPL ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੁਬਈ ਰਵਾਨਾ

09/09/2020 1:03:27 PM

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਪ੍ਰਧਾਨ ਸੌਰਭ ਗਾਂਗੁਲੀ 19 ਸਤੰਬਰ ਤੋਂ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਬੁੱਧਵਾਰ ਨੂੰ ਦੁਬਈ ਲਈ ਰਵਾਨਾ ਹੋਏ। ਭਾਰਤ ਵਿਚ ਵੱਧਦੇ ਕੋਵਿਡ-19 ਮਾਮਲਿਆਂ ਨੂੰ ਵੇਖਦੇ ਹੋਏ ਇਸ ਟੀ20 ਟੂਰਨਾਮੈਂਟ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਕਰਾਇਆ ਜਾ ਰਿਹਾ ਹੈ, ਜਿਸ ਦੇ ਸ਼ੁਰੂਆਤੀ ਮੈਚ ਵਿਚ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਮਣਾ ਚੇਨੱਈ ਸੁਪਰਕਿੰਗਜ਼ ਨਾਲ ਹੋਵੇਗਾ।

 
 
 
 
 
 
 
 
 
 
 
 
 
 
 

A post shared by SOURAV GANGULY (@souravganguly) on

ਗਾਂਗੁਲੀ ਨੇ ਆਪਣੇ ਇੰਸਟਾਗਰਾਮ ਹੈਂਡਲ ’ਤੇ ਆਪਣੀ ਫੋਟੋ ਨਾਲ ਪੋਸਟ ਕੀਤੀ, ‘ਛੇ ਮਹੀਨੇ ਵਿਚ ਮੇਰੀ ਪਹਿਲੀ ਫਲਾਈਟ ਆਈ.ਪੀ.ਐੱਲ. ਲਈ ਦੁਬਈ ਜਾਣਾ ਹੋਵੇਗਾ... ਜਿੰਦਗੀ ਬਦਲ ਜਾਂਦੀ ਹੈ।’  ਗਾਂਗੁਲੀ ਇਸ ਫੋਟੋ ਵਿਚ ਮਾਸਕ ਅਤੇ ਚਿਹਰੇ ’ਤੇ ਸ਼ੀਲਡ ਪਾਈ ਹੋਈ ਸੀ, ਜੋ ਮਹਾਮਾਰੀ ਦੌਰਾਨ ਉਡਾਣ ਦੇ ਸਮੇਂ ਐੱਸ.ਓ.ਪੀ. ਦਾ ਹਿੱਸਾ ਹੈ। ਆਈ.ਪੀ.ਐੱਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਉਨ੍ਹਾਂ ਅਹਿਮ ਅਧਿਕਾਰੀਆਂ ਵਿਚ ਸ਼ਾਮਿਲ ਹਨ ਜੋ ਪਹਿਲਾਂ ਹੀ ਦੁਬਈ ਜਾ ਚੁੱਕੇ ਹਨ।


cherry

Content Editor

Related News