ਮਨੂ-ਸੌਰਭ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗ਼ਾ

Sunday, Jun 27, 2021 - 11:22 AM (IST)

ਮਨੂ-ਸੌਰਭ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗ਼ਾ

ਸਪੋਰਟਸ ਡੈਸਕ- ਸੌਰਭ ਚੌਧਰੀ ਤੇ ਮਨੂ ਭਾਕਰ ਦੀ ਭਾਰਤੀ ਨਿਸ਼ਾਨੇਬਾਜ਼ੀ ਜੋੜੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਚੈਂਪੀਅਨਸ਼ਿਪ ਦੇ ਤੀਜੇ ਦਿਨ ਸੌਰਭ ਤੇ ਮਨੂ ਨੂੰ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਰੂਸ ਦੀ ਵਿਟਾਲਿਨਾ ਬਾਤਸਾਰਾਸ਼ਕਿਨਾ ਤੇ ਆਰਟੇਮ ਚੇਰਨੋਯੂਸੋਵ ਦੀ ਜੋੜੀ ਹੱਥੋਂ 12-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਹੀ ਅਭਿਸ਼ੇਕ ਵਰਮਾ ਤੇ ਯਸ਼ਸਵਿਨੀ ਸਿੰਘ ਦੇਸਵਾਲ ਦੀ ਜੋੜੀ ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਵਿਚ ਗੋਲਨੌਸ਼ ਸੇਬਘਾਟੋਲਾਹੀ ਤੇ ਜਾਵਾਬ ਫੋਰੋਘੀ ਦੀ ਇਰਾਨੀ ਜੋੜੀ ਹੱਥੋਂ 7-17 ਨਾਲ ਹਾਰ ਗਈ।


author

Tarsem Singh

Content Editor

Related News