ਸਾਤਵਿਕ-ਚਿਰਾਗ ਦੀ ਜੋੜੀ ਸਿੰਗਾਪੁਰ ਓਪਨ ਦੇ ਸੈਮੀਫਾਈਨਲ ’ਚ ਪੁੱਜੀ

Saturday, May 31, 2025 - 10:59 AM (IST)

ਸਾਤਵਿਕ-ਚਿਰਾਗ ਦੀ ਜੋੜੀ ਸਿੰਗਾਪੁਰ ਓਪਨ ਦੇ ਸੈਮੀਫਾਈਨਲ ’ਚ ਪੁੱਜੀ

ਸਿੰਗਾਪੁਰ– ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਚੋਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਸ਼ੁੱਕਰਵਾਰ ਨੂੰ ਇੱਥੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਗੋਹ ਸੇ ਫੇਈ ਅਤੇ ਨੂਰ ਇਜ਼ੂਦੀਨ ਦੀ ਮਲੇਸ਼ੀਆ ਦੀ ਚੋਟੀ ਰੈਂਕਿੰਗ ਵਾਲੀ ਜੋੜੀ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਪਿਛਲੇ ਕੁਝ ਹਫਤਿਆਂ ਤੋਂ ਫਿਟਨੈੱਸ ਸਬੰਧੀ ਮੁੱਦਿਆਂ ਨਾਲ ਜੂਝ ਰਹੀ ਭਾਰਤੀ ਜੋੜੀ ਨੇ 39 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਮਜ਼ਬੂਤ ਰੱਖਿਆਤਮਕ ਖੇਡ ਤੇ ਨੈੱਟ ਦੇ ਸ਼ਾਨਦਾਰ ਇਸਤੇਮਾਲ ਨਾਲ 21-17, 21-15 ਨਾਲ ਜਿੱਤ ਦਰਜ ਕਰ ਕੇ ਸੈਸ਼ਨ ਵਿਚ ਆਪਣੇ ਪਹਿਲੇ ਖਿਤਾਬ ਵੱਲ ਕਦਮ ਵਧਾਏ।

ਇਸ ਜਿੱਤ ਤੋਂ ਬਾਅਦ ਚਿਰਾਗ ਨੇ ਕਿਹਾ,‘‘ਹਾਂ, ਇਹ ਇਕ ਵੱਡੀ ਜਿੱਤ ਹੈ ਕਿਉਂਕਿ ਅਸੀਂ ਅਜੇ ਦੁਨੀਆ ਵਿਚ 27ਵੇਂ ਨੰਬਰ ’ਤੇ ਹਾਂ। ਪਿਛਲੇ ਸਾਲ ਜਦੋਂ ਅਸੀਂ ਸਿੰਗਾਪੁਰ ਦੇ ਨਾਲ ਖੇਡੇ ਸੀ ਤਦ ਅਸੀਂ ਦੁਨੀਆ ਵਿਚ ਨੰਬਰ ਇਕ ਸੀ। ਗੋਹ ਤੇ ਨੂਰ ਨੂੰ ਹਰਾ ਕੇ ਚੰਗਾ ਲੱਗ ਰਿਹਾ ਹੈ। ਅਸੀਂ ਸਾਲ ਦੀ ਸ਼ੁਰੂਆਤ ਵਿਚ ਇੰਡੀਆ ਓਪਨ ਦੇ ਸੈਮੀਫਾਈਨਲ ਵਿਚ ਉਨ੍ਹਾਂ ਤੋਂ ਹਾਰ ਗਏ ਸੀ। ਇਸ ਲਈ ਇਹ ਸ਼ਾਨਦਾਰ ਜਿੱਤ ਹੈ।’’


author

Tarsem Singh

Content Editor

Related News