ਭਾਰਤ-ਪਾਕਿ ਮਹਾਮੁਕਾਬਲੇ ਨੂੰ ਲੈ ਕੇ ਕਰਵਾਇਆ ਗਿਆ ਹਵਨ, ਪ੍ਰਸ਼ੰਸਕ ਭਾਰਤ ਦੀ ਜਿੱਤ ਲਈ ਕਰ ਰਹੇ ਦੁਆਵਾਂ

Sunday, Sep 14, 2025 - 02:26 PM (IST)

ਭਾਰਤ-ਪਾਕਿ ਮਹਾਮੁਕਾਬਲੇ ਨੂੰ ਲੈ ਕੇ ਕਰਵਾਇਆ ਗਿਆ ਹਵਨ, ਪ੍ਰਸ਼ੰਸਕ ਭਾਰਤ ਦੀ ਜਿੱਤ ਲਈ ਕਰ ਰਹੇ ਦੁਆਵਾਂ

ਨੈਸ਼ਨਲ ਡੈਸਕ- ਅੱਜ ਸ਼ਾਮ ਏਸ਼ੀਆ ਕੱਪ ਦਾ ਮਹਾਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਦਾ ਭਾਰਤ ਦੇ ਕਈ ਇਲਾਕਿਆਂ 'ਚ ਮੁਕਾਬਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਹ ਵਿਰੋਧ ਪਹਿਲਗਾਮ ਹਮਲੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਕਾਰਨ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਸਾਡੇ ਲੋਕਾਂ ਦੀ ਜਾਨ ਲਈ ਹੈ, ਇਸ ਲਈ ਬੀ.ਸੀ.ਸੀ.ਆਈ. ਨੂੰ ਪਾਕਿਸਤਾਨ ਨਾਲ ਕ੍ਰਿਕਟ ਵੀ ਨਹੀਂ ਖੇਡਣੀ ਚਾਹੀਦੀ।

ਇਸੇ ਦੌਰਾਨ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਰਾਜ ਸੰਗਠਨ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਲਈ ਇੱਕ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ। ਇਸ ਵਿੱਚ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ। 

#WATCH | Lucknow, Uttar Pradesh: Hawan and pooja were performed for the victory of Team India ahead of the India vs Pakistan match in the Asia Cup 2025 today. pic.twitter.com/j9yR3FkMA2

— ANI (@ANI) September 14, 2025

ਇਹ ਵੀ ਪੜ੍ਹੋ- ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ

ਪ੍ਰਸ਼ੰਸਕਾਂ ਨੇ ਕਿਹਾ, "ਇਹ ਮੈਚ ਨਹੀਂ ਹੋਣਾ ਚਾਹੀਦਾ ਸੀ, ਹਵਨ ਇਸ ਉਦੇਸ਼ ਨਾਲ ਕਰਵਾਇਆ ਗਿਆ ਸੀ ਕਿ ਬੀ.ਸੀ.ਸੀ.ਆਈ. ਨੂੰ ਚੰਗੀ ਸਮਝ ਆਵੇ। ਹੁਣ ਜਦੋਂ ਮੈਚ ਹੋ ਰਿਹਾ ਹੈ, ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਭਾਰਤ ਜਿੱਤੇ।" 

ਹਵਨ ਦੌਰਾਨ ਮੌਜੂਦ ਲੋਕਾਂ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਸ਼ਹੀਦ ਹੋਏ ਦੇਸ਼ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਾਰਤ ਦੀ ਜਿੱਤ ਦੀ ਕਾਮਨਾ ਕਰਨ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News