UAE vs OMAN Asia Cup 2025: ਯੂਏਈ ਦਾ ਸਕੋਰ 90 ਦੇ ਪਾਰ
Monday, Sep 15, 2025 - 06:32 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2025 ਦਾ 7ਵਾਂ ਮੈਚ ਅੱਜ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (UAE) ਅਤੇ ਓਮਾਨ ਵਿਚਕਾਰ ਖੇਡਿਆ ਜਾ ਰਿਹਾ ਹੈ। ਓਮਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। UAE ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਹ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ ਕਿਉਂਕਿ ਓਮਾਨ ਅਤੇ UAE ਨੂੰ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। UAE ਦਾ ਸਕੋਰ 11.5 ਓਵਰਾਂ ਬਾਅਦ 90 ਦੌੜਾਂ ਹੈ।
ਓਮਾਨ (ਪਲੇਅਿੰਗ ਇਲੈਵਨ): ਆਮਿਰ ਕਲੀਮ, ਜਤਿੰਦਰ ਸਿੰਘ (ਕਪਤਾਨ), ਹਮਦ ਮਿਰਜ਼ਾ, ਵਿਨਾਇਕ ਸ਼ੁਕਲਾ, ਹਸਨੈਨ ਸ਼ਾਹ, ਸ਼ਾਹ ਫੈਸਲ, ਆਰੀਅਨ ਬਿਸ਼ਟ, ਸ਼ਕੀਲ ਅਹਿਮਦ, ਸਮੈ ਸ਼੍ਰੀਵਾਸਤਵ, ਜੀਤੇਨ ਰਾਮਾਨੰਦੀ।
ਸੰਯੁਕਤ ਅਰਬ ਅਮੀਰਾਤ (ਪਲੇਅਿੰਗ ਇਲੈਵਨ): ਅਲੀਸ਼ਾਨ ਸ਼ਰਾਫੂ, ਮੁਹੰਮਦ ਵਸੀਮ (ਕਪਤਾਨ), ਮੁਹੰਮਦ ਜ਼ੋਹੈਬ, ਰਾਹੁਲ ਚੋਪੜਾ, ਆਸਿਫ ਖਾਨ, ਹਰਸ਼ਿਤ ਕੌਸ਼ਿਕ, ਧਰੁਵ ਪਰਾਸ਼ਰ, ਹੈਦਰ ਅਲੀ, ਮੁਹੰਮਦ ਰੋਹੀਦ ਖਾਨ, ਮੁਹੰਮਦ ਜਵਾਦੁੱਲਾ, ਜੁਨੈਦ ਸਿੱਦੀਕੀ।