AIBA ਦੇ ਐਥਲੀਟ ਕਮਿਸ਼ਨ ''ਚ ਜਗ੍ਹਾ ਬਣਾਉਣ ਦੀ ਦੌੜ ''ਚ ਸਰਿਤਾ
Thursday, Jul 25, 2019 - 06:56 PM (IST)

ਨਵੀਂ ਦਿੱਲੀ— ਭਾਰਤ ਦੀ ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਲ. ਸਰਿਤਾ ਦੇਵੀ ਨੂੰ ਸਤੰਬਰ-ਅਕਤੂਬਰ ਵਿਚ ਆਯੋਜਿਤ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਗਠਿਤ ਹੋਣ ਵਾਲੇ ਕੌਮਾਂਤਰੀ ਮੁੱਕੇਬਾਜ਼ ਸੰਘ (ਏ. ਆਈ. ਬੀ. ਏ.) ਦੇ ਐਥਲੀਟ ਕਮਿਸ਼ਨ ਦੇ ਮੈਂਬਰ ਲਈ ਨਾਮਜ਼ਦ ਕੀਤਾ ਗਿਆ ਹੈ। 37 ਸਾਲਾ ਮੁੱਕੇਬਾਜ਼ 8 ਵਾਰ ਦੀ ਏਸ਼ੀਅਈ ਚੈਂਪੀਅਨਸ਼ਿਪ ਤਮਗਾ ਜੇਤੂ ਹੈ, ਜਿਸ ਵਿਚ 5 ਸੋਨ ਤਮਗੇ ਹਨ। ਉਹ ਇਸ ਸਮੇਂ ਭਾਰਤੀ ਮੁੱਕੇਬਾਜ਼ ਮਹਾਸੰਘ ਦੀ ਕਾਰਜਕਾਰੀ ਕਮੇਟੀ ਵਿਚ ਐਥਲੀਟ ਪ੍ਰਤੀਨਿਧੀ ਹੈ। ਭਾਰਤ ਮੁੱਕੇਬਾਜ਼ੀ ਮਹਾਸੰਘ ਨੇ ਵਿਸ਼ਵ ਸੰਸਥਾ ਵਿਚ ਇਸ ਅਹੁਦੇ ਲਈ ਉਸਦਾ ਨਾਂ ਚੁਣਿਆ ਗਿਆ ਹੈ।