ਇਮਰਾਨ ਖਾਨ ਨੇ ਸਰਫਰਾਜ਼ ਨੂੰ ਕ੍ਰਿਕਟ ''ਤੇ ਫੋਕਸ ਕਰਨ ਦੀ ਦਿੱਤੀ ਸਲਾਹ
Monday, Nov 18, 2019 - 01:59 PM (IST)

ਕਰਾਚੀ— ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਟੀਮ 'ਚੋਂ ਬਾਹਰ ਕੀਤੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੂੰ ਰਾਸ਼ਟਰੀ ਟੀਮ 'ਚ ਵਾਪਸੀ ਲਈ ਘਰੇਲੂ ਕ੍ਰਿਕਟ 'ਤੇ ਫੋਕਸ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਸਰਪ੍ਰਸਤ ਅਤੇ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਇਮਰਾਨ ਖਾਨ ਨੇ ਮਿਸਬਾਹ ਉਲ ਹੱਕ ਨੂੰ ਮੁੱਖ ਕੋਚ ਅਤੇ ਮੁੱਖ ਚੋਣਕਰਤਾ ਬਣਾਉਣ ਦਾ ਵੀ ਸਮਰਥਨ ਕੀਤਾ।
ਸਰਫਰਾਜ਼ ਦੇ ਬਾਰੇ 'ਤੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਮੈਨੂੰ ਨਹੀਂ ਲਗਦਾ ਕਿ ਇਕ ਖਿਡਾਰੀ ਦੀ ਲੈਅ ਅਤੇ ਪ੍ਰਦਰਸ਼ਨ ਨੂੰ ਟੀ-20 ਕ੍ਰਿਕਟ ਨਾਲ ਸਮਝਿਆ ਜਾਵੇ ਸਗੋਂ ਟੈਸਟ ਅਤੇ ਵਨ-ਡੇ ਇਸ ਦੀ ਕਸੌਟੀ ਹੋਣੀ ਚਾਹੀਦੀ ਹੈ। ਸਰਫਰਾਜ਼ ਰਾਸ਼ਟਰੀ ਟੀਮ 'ਚ ਪਰਤ ਸਕਦਾ ਹੈ ਪਰ ਉਸ ਨੂੰ ਘਰੇਲੂ ਕ੍ਰਿਕਟ 'ਤੇ ਫੋਕਸ ਕਰਨਾ ਚਾਹੀਦਾ ਹੈ।'' ਵਿਕਟਕੀਪਰ ਬੱਲੇਬਾਜ਼ ਸਰਫਰਾਜ਼ ਨੂੰ ਪੀ. ਸੀ. ਬੀ. ਨੇ ਤਿੰਨਾਂ ਫਾਰਮੈਟਸ ਦੀਆਂ ਟੀਮਾਂ ਤੋਂ ਪਿਛਲੇ ਮਹੀਨੇ ਹਟਾ ਦਿੱਤਾ ਸੀ। ਮਿਸਬਾਹ ਦੇ ਬਾਰੇ 'ਚ ਇਮਰਾਨ ਨੇ ਕਿਹਾ, ''ਮਿਸਬਾਹ ਨੂੰ ਕਪਤਾਨ ਬਣਾਉਣ ਦਾ ਕਦਮ ਚੰਗਾ ਹੈ ਕਿਉਂਕਿ ਉਹ ਇਮਾਨਦਾਰ ਅਤੇ ਨਿਰਪੱਖ ਹੈ। ਉਸ ਦੇ ਕੋਲ ਕਾਫੀ ਤਜਰਬਾ ਵੀ ਹੈ। ਉਨ੍ਹਾਂ ਦੇ ਮਾਰਗਦਰਸ਼ਨ 'ਚ ਟੀਮ ਯਕੀਨੀ ਤੌਰ 'ਤੇ ਚੰਗਾ ਪ੍ਰਦਰਸ਼ਨ ਕਰੇਗੀ।''