ਪਾਕਿਸਤਾਨ ਜੇਤੂ ਲੈਅ ਬਣਾਏ ਰੱਖਣ ''ਚ ਸਮਰਥ : ਸਰਫਰਾਜ਼

Saturday, Jun 08, 2019 - 12:35 PM (IST)

ਪਾਕਿਸਤਾਨ ਜੇਤੂ ਲੈਅ ਬਣਾਏ ਰੱਖਣ ''ਚ ਸਮਰਥ : ਸਰਫਰਾਜ਼

ਸਪੋਰਟਸ ਡੈਸਕ— ਸ਼੍ਰੀਲੰਕਾ ਖਿਲਾਫ ਮੀਂਹ ਕਾਰਨ ਮੈਚ ਰੱਦ ਹੋਣ ਨੂੰ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ 'ਮੰਦਭਾਗਾ' ਕਰਾਰ ਦਿੱਤਾ ਹੈ ਪਰ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਟੀਮ ਦੀ ਲੈਅ ਨਹੀਂ ਵਿਗੜੇਗੀ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨੂੰ ਹਰਾਇਆ ਸੀ ਅਤੇ ਸਰਫਰਾਜ਼ ਨੇ ਕਿਹਾ ਕਿ ਅਗਲੇ ਹਫਤੇ ਉਨ੍ਹਾਂ ਦੀ ਟੀਮ ਉੱਥੋਂ ਹੀ ਸ਼ੁਰੂਆਤ ਕਰੇਗੀ। ਪਾਕਿਸਤਾਨ ਨੂੰ ਪਹਿਲੇ ਮੈਚ 'ਚ ਵੈਸਟਇੰਡੀਜ਼ ਤੋਂ ਕਰਾਰੀ ਹਾਰ ਝਲਈ ਪਈ ਸੀ ਪਰ ਇਸ ਤੋਂ ਬਾਅਦ ਉਸ ਨੇ ਇੰਗਲੈਂਡ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। 
PunjabKesari
ਸਰਫਰਾਜ਼ ਨੇ ਕਿਹਾ, ''ਇਕ ਟੀਮ ਦੇ ਤੌਰ 'ਤੇ ਇੰਗਲੈਂਡ ਤੋਂ ਮਿਲੀ ਜਿੱਤ ਨਾਲ ਲੈਅ ਹਾਸਲ ਕਰਨ ਦੇ ਬਾਅਦ ਅਸੀਂ ਅਸਲ 'ਚ ਇਸ ਮੈਚ 'ਚ ਖੇਡਣ ਨੂੰ ਲੈ ਕੇ ਉਤਸ਼ਾਹਤ ਸੀ।'' ਉਨ੍ਹਾਂ ਕਿਹਾ, ''ਇਹ ਮੰਦਭਾਗਾ ਹੈ ਕਿ ਅਸੀਂ ਇਹ ਮੈਚ ਨਹੀਂ ਖੇਡ ਸਕੇ। ਇੰਗਲੈਂਡ ਨੂੰ ਹਰਾਉਣ ਦੇ ਬਾਅਦ ਸਾਡੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਅਸੀਂ ਜਿੱਤ ਦੀ ਇਸ ਲੈਅ ਨੂੰ ਆਗਾਮੀ ਮੈਚਾਂ 'ਚ ਜਾਰੀ ਰਖਣਾ ਚਾਹਾਂਗੇ। ਅਸੀਂ ਆਪਣੇ ਬਾਕੀ ਬਚੇ ਹੋਏ 6 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਾਂਗੇ।'' ਪਾਕਿਸਤਾਨ ਦਾ ਅਗਲਾ ਮੈਚ ਪੰਜ ਵਾਰ ਦੀ ਵਰਲਡ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।


author

Tarsem Singh

Content Editor

Related News