ਸਪਤਕ ਤਲਵਾਰ ਸਾਂਝੇ ਤੌਰ ’ਤੇ 48ਵੇਂ ਸਥਾਨ ’ਤੇ ਖਿਸਕਿਆ
Monday, May 12, 2025 - 12:53 PM (IST)

ਗਿਰੋਨਾ (ਸਪੇਨ)– ਭਾਰਤੀ ਗੋਲਫਰ ਸਪਤਕ ਤਲਵਾਰ ਇੱਥੇ ਫਾਨਟਾਨਲਸ ਗੋਲਫ ਕਲੱਬ ਵਿਚ ‘ਚੈਲੰਜ ਡੀ ਏਸਪਾਨਾ’ ਦੇ ਤੀਜੇ ਦੌਰ ਵਿਚ ਦੋ ਓਵਰ 73 ਦਾ ਨਿਰਾਸ਼ਾਜਨਕ ਕਾਰਡ ਖੇਡਣ ਤੋਂ ਬਾਅਦ ਸਾਂਝੇ ਤੌਰ ’ਤੇ 48ਵੇਂ ਸਥਾਨ ’ਤੇ ਖਿਸਕ ਗਿਆ।
ਸ਼ੁਰੂਆਤੀ ਦੋ ਦੌਰ ਵਿਚ 69 ਤੇ 66 ਦਾ ਕਾਰਡ ਖੇਡਣ ਵਾਲੇ ਤਲਵਾਰ ਦਾ ਕੁਲ ਸਕੋਰ ਹੁਣ 5 ਅੰਡਰ ਹੈ। ਉਹ ਪਹਿਲੇ ਦੋ ਦੌਰ ਦੀ ਲੈਅ ਨੂੰ ਤੀਜੇ ਦੌਰ ਵਿਚ ਜਾਰੀ ਨਹੀਂ ਰੱਖ ਸਕਿਆ। ਉਹ ਇਸ ਵਿਚ ਇਕ ਬਰਡੀ ਦੇ ਮੁਕਾਬਲੇ ਤਿੰਨ ਬੋਗੀਆਂ ਕਰ ਬੈਠਾ। ਫਰਾਂਸ ਦਾ ਕਲੇਮੇਂਟ ਚਾਰਮਸਨ 5 ਅੰਡਰ 66 ਦਾ ਕਾਰਡ ਖੇਡਣ ਤੋਂ ਬਾਅਦ ਕੁੱਲ 15 ਅੰਡਰ ਦੇ ਸਕੋਰ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਹੈ।