ਕੁਮੈਂਟਰੀ ਪੈਨਲ ਤੋਂ ਹਟਾਏ ਜਾਣ ਦੇ ਬਾਅਦ ਮਾਂਜਰੇਕਰ ਨੇ ਦਿੱਤਾ ਇਹ ਬਿਆਨ

03/16/2020 9:30:54 AM

ਨਵੀਂ ਦਿੱਲੀ- ਦੱਖਣੀ ਅਫਰੀਕਾ ਵਨ ਡੇ ਸੀਰੀਜ਼ ਲਈ ਬੀਸੀਸੀਆਈ ਕੁਮੈਂਟਰੀ ਪੈਨਲ ਤੋਂ ਹਟਾਏ ਗਏ ਭਾਰਤ ਦੇ ਸਾਬਕਾ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਐਤਵਾਰ ਨੂੰ ਕਿਹਾ ਕਿ ਉਹ ਹਮੇਸ਼ਾ ਕੁਮੈਂਟਰੀ ਨੂੰ ਸਨਮਾਨ ਮੰਨਦੇ ਆਏ ਹਨ ਤੇ ਪੇਸ਼ੇਵਰ ਹੋਣ ਦੇ ਨਾਤੇ ਇਸ ਫ਼ੈਸਲੇ ਨੂੰ ਸਵੀਕਾਰ ਕਰਦੇ ਹਨ। ਮਾਂਜਰੇਕਰ ਪਿਛਲੇ ਦਿਨੀਂ ਕੁਮੈਂਟਰੀ ਦੌਰਾਨ ਆਪਣੇ ਕੁਝ ਵਿਚਾਰਾਂ ਕਾਰਨ ਵਿਵਾਦਾਂ ਵਿਚ ਫਸ ਗਏ ਤੇ ਦੱਖਣੀ ਅਫਰੀਕਾ ਸੀਰੀਜ਼ ਲਈ ਉਨ੍ਹਾਂ ਨੂੰ ਬੀਸੀਸੀਆਈ ਦੇ ਕੁਮੈਂਟਰੀ ਪੈਨਲ ਤੋਂ ਹਟਾ ਦਿੱਤਾ ਗਿਆ। ਮਾਂਜਰੇਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਮੈਂ ਹਮੇਸ਼ਾ ਕੁਮੈਂਟਰੀ ਨੂੰ ਸਨਮਾਨ ਮੰਨਿਆ ਹੈ ਪਰ ਕਦੀ ਮੈਂ ਖ਼ੁਦ ਨੂੰ ਇਸ ਦਾ ਹੱਕਦਾਰ ਨਹੀਂ ਮੰਨਿਆ। ਇਹ ਮੇਰੇ ਮਾਲਕ 'ਤੇ ਨਿਰਭਰ ਹੈ ਕਿ ਉਹ ਮੈਨੂੰ ਇਸ ਕੰਮ ਲਈ ਚੁਣਦੇ ਹਨ ਜਾਂ ਨਹੀਂ ਤੇ ਮੈਂ ਹਮੇਸ਼ਾ ਹੀ ਇਸ ਦਾ ਸਨਮਾਨ ਕਰਾਂਗਾ। ਸ਼ਾਇਦ ਪਿਛਲੇ ਕੁਝ ਸਮੇਂ ਤੋਂ ਬੀਸੀਸੀਆਈ ਮੇਰੇ ਕੰਮ ਤੋਂ ਖ਼ੁਸ਼ ਨਹੀਂ ਸੀ। ਬਤੌਰ ਪੇਸ਼ੇਵਰ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ।

ਮਾਂਜਰੇਕਰ ਨੇ ਭਾਰਤ ਲਈ 37 ਟੈਸਟ ਤੇ 74 ਵਨ ਡੇ ਖੇਡੇ ਹਨ। ਪਿਛਲੇ ਸਾਲ ਵਿਸ਼ਵ ਕੱਪ ਦੌਰਾਨ ਉਨ੍ਹਾਂ ਨੇ ਰਵਿੰਦਰ ਜਡੇਜਾ ਨੂੰ ਟੁਕੜਿਆਂ ਵਿਚ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਕਿਹਾ ਸੀ ਤੇ ਸੌਰਾਸ਼ਟਰ ਦੇ ਇਸ ਹਰਫ਼ਨਮੌਲਾ ਨੂੰ ਇਹ ਗੱਲ ਪਸੰਦ ਨਹੀਂ ਆਈ ਸੀ ਜਿਨ੍ਹਾਂ ਨੇ ਵੀ ਮੁੰਬਈ ਦੇ ਇਸ ਕ੍ਰਿਕਟਰ ਦੀ ਕਾਬਲੀਅਤ 'ਤੇ ਸਵਾਲ ਉਠਾਏ ਸਨ। ਮਾਂਜਰੇਕਰ ਨੇ ਬਾਅਦ ਵਿਚ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਜਡੇਜਾ 'ਤੇ ਗ਼ੈਰਜ਼ਰੂਰੀ ਟਿੱਪਣੀ ਕੀਤੀ। ਮਾਂਜਰੇਕਰ ਨੇ 'ਪਿੰਕ ਟੈਸਟ' ਦੌਰਾਨ ਸਾਥੀ ਕੁਮੈਂਟੇਟਰ ਹਰਸ਼ਾ ਭੋਗਲੇ ਦੀ ਕਾਬਲੀਅਤ 'ਤੇ ਸਵਾਲ ਉਠਾਏ ਕਿਉਂਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਵਿਚ ਨਹੀਂ ਨਹੀਂ ਖੇਡੇ ਸਨ ਜਿਸ ਤੋਂ ਬਾਅਦ ਵੀ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ ਸੀ।

ਇਹ ਵੀ ਪੜ੍ਹੋ :  ਬ੍ਰਾਇਨ ਲਾਰਾ ਨੇ ਕੀਤੀ ਟੀਮ ਇੰਡੀਆ ਦੀ ਸ਼ਲਾਘਾ, ਕਿਹਾ...


Tarsem Singh

Content Editor

Related News