ਡੇਢ ਮਹੀਨੇ ''ਚ ਕੋਰਟ ''ਤੇ ਵਾਪਸੀ ਕਰਾਂਗੀ : ਸਾਨੀਆ

02/14/2018 2:03:45 AM

ਨਵੀਂ ਦਿੱਲੀ— ਗੋਡੇ ਦੀ ਸੱਟ ਕਾਰਨ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਕੋਰਟ 'ਚੋਂ ਬਾਹਰ ਚੱਲ ਰਹੀ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮੰਗਲਵਾਰ ਇਥੇ ਕਿਹਾ ਕਿ ਉਹ ਡੇਢ ਮਹੀਨੇ 'ਚ ਕੋਰਟ 'ਤੇ ਵਾਪਸੀ ਕਰ ਸਕਦੀ ਹੈ। 6 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਦੁਨੀਆ ਦੀ ਸਾਬਕਾ ਨੰਬਰ ਇਕ ਮਹਿਲਾ ਡਬਲਜ਼ ਖਿਡਾਰਨ ਸਾਨੀਆ ਨੇ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ਹੌਲੀ ਹੈ ਤੇ ਇਹ ਨਿਰਾਸ਼ਾ ਵੀ ਪੈਦਾ ਕਰਦੀ ਹੈ ਪਰ ਮੈਂ ਆਪਣੀ ਸੱਟ ਤੋਂ ਉੱਭਰ ਰਹੀ ਹਾਂ ਤੇ ਉਮੀਦ ਹੈ ਕਿ ਡੇਢ ਮਹੀਨੇ 'ਚ ਵਾਪਸੀ ਕਰ ਸਕਾਂਗੀ।''
31 ਸਾਲਾ ਸਾਨੀਆ ਨੇ ਕਿਹਾ ਕਿ ਗੋਡੇ ਦੀ ਸੱਟ ਨੂੰ ਸਾਢੇ ਤਿੰਨ ਮਹੀਨੇ ਲੰਘ ਚੁੱਕੇ ਹਨ ਤੇ ਸਥਿਤੀ ਦੁੱਖਦਾਈ ਹੈ। ਖਿਡਾਰੀ ਨੂੰ ਆਪਣੀ ਫਿੱਟਨੈੱਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰ ਅਸੀਂ ਖੁਦ ਨੂੰ ਮੰਨ ਲੈਂਦੇ ਹਾਂ ਕਿ ਅਸੀਂ ਖਿਡਾਰੀ ਹਾਂ ਤੇ ਜ਼ਖ਼ਮੀ ਨਹੀਂ ਹੋਵਾਂਗੇ ਪਰ ਅਜਿਹਾ ਨਹੀਂ ਹੈ। ਸਾਨੂੰ ਖੁਦ ਨੂੰ ਸੱਟ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਹਤ ਸਾਰਿਆਂ ਲਈ ਜ਼ਰੂਰੀ ਹੈ ਤੇ ਇਕ ਖਿਡਾਰੀ ਲਈ ਤਾਂ ਖਾਸ ਤੌਰ 'ਤੇ ਜ਼ਰੂਰੀ ਹੈ।


Related News