ਸਾਨੀਆ ਮਿਰਜਾ ''ਫੈੱਡ ਕੱਪ ਹਾਰਟ'' ਪੁਰਸਕਾਰ ਲਈ ਨਾਮਜ਼ਦ

Friday, May 01, 2020 - 12:42 PM (IST)

ਸਾਨੀਆ ਮਿਰਜਾ ''ਫੈੱਡ ਕੱਪ ਹਾਰਟ'' ਪੁਰਸਕਾਰ ਲਈ ਨਾਮਜ਼ਦ

ਨਵੀਂ ਦਿੱਲੀ : ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀਰਵਾਰ ਨੂੰ ਫੈੱਡ ਕੱਪ ਹਾਰਟ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਉਸ ਨੇ ਏਸ਼ੀਆ/ ਓਸਾਨੀਆ ਖੇਤਰ ਤੋਂ ਇੰਡੋਨੇਸ਼ੀਆ ਦੀ ਪ੍ਰਸਿਕਾ ਮੇਡੇਲਿਨ ਨੁਗਰੋਰਹੋ ਦੇ ਨਾਲ ਨਾਮਜ਼ਦ ਕੀਤਾ ਗਿਆ। ਸਾਨੀਆ ਨੇ ਹਾਲ ਹੀ 'ਚ 4 ਸਾਲ ਬਾਅਦ ਫੈੱਡ ਕੱਪ ਟੈਨਿਸ ਟੂਰਨਾਮੈਂਟ ਵਿਚ ਵਾਪਸੀ ਕੀਤੀ ਸੀ। ਦਰਸ਼ਕਾਂ ਵਿਚਾਲੇ 18 ਮਹੀਨਿਆਂ ਦੇ ਬੇਟੇ ਇਜਹਾਨ ਦੀ ਮੌਜੂਦਗੀ ਵਿਚ ਸਾਨੀਆ ਨੇ ਭਾਰਤ ਨੂੰ ਪਹਿਲੀ ਵਾਰ ਫੈੱਡ ਕੱਪ ਦੇ ਪਲੇਆਫ ਵਿਚ ਜਗ੍ਹਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। 


author

Ranjit

Content Editor

Related News