ਸਾਨੀਆ ਮਿਰਜ਼ਾ ਨੂੰ ਪਸੰਦ ਨਹੀਂ ਆਈ ਯੁਵਰਾਜ ਦੀ ਕਲੀਨ ਸ਼ੇਵ ਲੁੱਕ, ਕੀਤਾ ਇਹ ਕੁਮੇਂਟ

09/29/2019 8:47:57 PM

ਜਲੰਧਰ— ਸਾਬਕਾ ਭਾਰਤੀ ਕ੍ਰਿਕਟਰ ਤੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਹਾਲ ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਕਲੀਨ ਲੁੱਕ 'ਚ ਨਜ਼ਰ ਆ ਰਹੇ ਹਨ। ਤਸਵੀਰ 'ਚ ਯੁਵਰਾਜ (ਯੁਵੀ) ਜ਼ਹਾਜ 'ਚ ਬੈਠੇ ਦਿਖਾਈ ਦੇ ਰਹੇ ਹਨ, ਉਸ ਨੇ ਅੱਖਾਂ 'ਤੇ ਨੀਲੇ ਰੰਗ ਦੀ ਐਨਕ ਲਗਾਈ ਤੇ ਕੰਨਾਂ 'ਤੇ ਹੈੱਡਫੋਨ ਲਗਾਏ ਹੋਏ ਹਨ। ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਯੁਵਰਾਜ ਨੇ ਲਿਖਿਆ- 'ਨਵੀਂ ਲੁੱਕ, ਚਿਕਨਾ ਚਮੇਲਾ, ਕੀ ਮੈਨੂੰ ਫਿਰ ਤੋਂ ਦਾੜੀ ਵਧਾ ਲੈਣੀ ਚਾਹੀਦੀ।'

PunjabKesari
ਯੁਵਰਾਜ ਦੀ ਇਹ ਤਸਵੀਰ ਜਿੱਥੇ ਫੈਂਸ ਨੂੰ ਪਸੰਦ ਆਈ ਤੇ ਉਨ੍ਹਾਂ ਨੂੰ ਪੁਰਾਣੇ ਦਿਨਾਂ ਵਾਲਾ ਯੁਵੀ ਯਾਦ ਆ ਗਿਆ। ਭਾਰਤ ਦੀ ਨੰਬਰ 1 ਟੈਨਿਸ ਖਿਡਾਰਨ ਰਹੀ ਸਾਨੀਆ ਮਿਰਜ਼ਾ ਨੂੰ ਉਸਦੀ ਲੁਕ ਪਸੰਦ ਨਹੀਂ ਆਈ, ਜਿਸ 'ਤੇ ਉਸ ਨੇ ਯੁਵਰਾਜ ਨੂੰ ਟਰੋਲ ਕਰ ਦਿੱਤਾ। ਯੁਵਰਾਜ ਦੀ ਇਸ ਤਸਵੀਰ 'ਤੇ ਸਾਨੀਆ ਮਿਰਜ਼ਾ ਨੇ ਕੁਮੇਂਟ ਕਰਦੇ ਹੋਏ ਲਿਖਿਆ, ਕੀ ਤੁਸੀਂ ਆਪਣੀ ਚਿਨ ਦੇ ਨੀਚੇ ਵਾਲੀ ਚਿਨ (ਡਬਲ ਚਿਨ) ਨੂੰ ਛਪਾਉਣ ਦੇ ਲਈ ਪਾਉਟ ਕਰ ਰਹੇ ਹੋ?? ਵਾਪਸ ਦਾੜੀ ਵਾਲੀ ਲੁੱਕ 'ਚ ਆ ਜਾਓ।

PunjabKesari


Gurdeep Singh

Content Editor

Related News