ਟੋਕੀਓ ’ਚ ਸਾਡੇ ਹੁਨਰਬਾਜ਼ : ਟੈਨਿਸ ’ਚ ਸਾਨੀਆ-ਅੰਕਿਤਾ ਦੇ ਨਾਲ ਸੁਮਿਤ ’ਤੇ ਨਜ਼ਰਾਂ

07/21/2021 11:59:05 AM

ਸਪੋਰਟਸ ਡੈਸਕ— ਸਾਨੀਆ ਮਿਰਜ਼ਾ, ਅੰਕਿਤਾ ਰਵਿੰਦਰ ਕ੍ਰਿਸ਼ਨ ਰੈਨਾ ਤੇ ਸੁਮਿਤ ਨਾਗਲ ਭਾਰਤ ਵੱਲੋਂ ਓਲੰਪਿਕ ’ਚ ਹਿੱਸਾ ਲੈਣ ਵਾਲੇ ਟੈਨਿਸ ਖਿਡਾਰੀ ਹਨ। ਸਾਨੀਆ ਤੇ ਅੰਕਿਤਾ ਵੁਮਨ ਡਬਲ ’ਚ ਹਿੱਸਾ ਲੈਣਗੀਆਂ, ਜਦਕਿ ਨਾਗਲ ਮੈਂਸ ਸਿੰਗਲ ’ਚ ਹਿੱਸਾ ਲੈਣਗੇ।

ਸਾਨੀਆ ਮਿਰਜ਼ਾ

PunjabKesari
ਜਨਮ : 15 ਨਵੰਬਰ, 1986
ਮੁੰਬਈ (ਰਿਹਾਇਸ਼ ਹੈਦਰਾਬਾਦ)

ਉਪਲਬਧੀਆਂ 
ਮਿਕਸਡ ਡਬਲ ਈਵੈਂਟ ’ਚ ਆਸਟਰੇਲੀਆ ਓਪਨ, ਫ਼੍ਰੈਂਚ ਓਪਨ ਤੇ ਯੂ. ਐੱਸ. ਓਪਨ ਜਿੱਤੇ।

ਮਾਂ ਬਣਨ ਦੇ ਬਾਅਦ ਵਾਪਸੀ ਕਰੇਗੀ ਸਾਨੀਆ
ਸਾਨੀਆ ਨੇ 2018 ’ਚ ਪਹਿਲੀ ਵਾਰ ਓਲੰਪਿਕ ਖੇਡਿਆ। ਹਾਲਾਂਕਿ ਇਵੇਤਾ ਬੇਨੇਸੋਵਾ ਖ਼ਿਲਾਫ਼ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਕਲਾਈ ਦੀ ਸੱਟ ਕਾਰਨ ਹਟਣਾ ਪਿਆ। 2012 ਲੰਡਨ ਓਲੰਪਿਕ ’ਚ ਉਨ੍ਹਾਂ ਨੇ ਬੇਥਾਨੀ ਮਾਟੇੇਕ ਦੇ ਨਾਲ ਜੋੜੀ ਬਣਾਈ ਪਰ ਪਹਿਲੇ ਰਾਊਂਡ ’ਚ ਹੀ ਬਾਹਰ ਹੋ ਗਈ। ਹੁਣ 2020 ’ਚ ਉਹ ਫਿਰ ਤਿਆਰ ਹੈ। 2019 ’ਚ ਪੁੱਤਰ ਦੇ ਜਨਮ ਕਾਰਨ ਉਹ 2 ਸਾਲ ਕੌਮਾਂਤਰੀ ਸਰਕਟ ਤੋਂ ਦੂਰ ਰਹੀ। ਪਰ 2020 ’ਚ ਹਾਬਰਟ ਇੰਟਰਨੈਸ਼ਨਲ ਨੂੰ ਜਿੱਤ ਕੇ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਓਲੰਪਿਕ ’ਚ ਆਪਣਾ ਸਥਾਨ ਪੱਕਾ ਕੀਤਾ।

ਅੰਕਿਤਾ ਰੈਨਾ

PunjabKesari
ਜਨਮ : 11 ਜਨਵਰੀ, 1993
ਪੁਣੇ, ਮਹਾਰਾਸ਼ਟਰ

ਉਪਲਬਧੀਆਂ
ਏਸ਼ੀਅਨ ਗੇਮਸ 2018 ’ਚ ਕਾਂਸੀ ਤਮਗ਼ਾ
ਸਾਊਥ ਏਸ਼ੀਅਨ ਗੇਮਸ ’ਚ 2 ਸੋਨ ਤਮਗ਼ੇ।

13 ਸਾਲ ਦੀ ਉਮਰ ’ਚ ਇਕੱਲੀ ਸ਼੍ਰੀਲੰਕਾ ਚਲੀ ਗਈ ਸੀ ਅੰਕਿਤਾ
ਹਿੰਦੀ, ਇੰਗਲਿਸ਼, ਕਸ਼ਮੀਰੀ ਤੇ ਗੁਜਰਾਤੀ ਭਾਸ਼ਾ ਜਾਣਦੀ ਅੰਕਿਤਾ ਜਦੋਂ 13 ਸਾਲ ਦੀ ਸੀ ਉਦੋਂ ਉਹ ਪ੍ਰਤੀਯੋਗਿਤਾ ਲਈ ਇਕੱਲੀ ਸ਼੍ਰੀਲੰਕਾ ਚਲੀ ਗਈ। ਦਰਅਸਲ ਆਰਥਿਕ ਦਿੱਕਤਾਂ ਕਾਰਨ ਉਸ ਨਾਲ ਘਰ ਦਾ ਕੋਈ ਮੈਂਬਰ ਨਹੀਂ ਸੀ। ਅੰਕਿਤਾ ਨੇ ਹਾਰ ਨਹੀਂ ਮੰਨੀ। 12ਵੀਂ ਜਮਾਤ ਦੀ ਪ੍ਰੀਖਿਆ ਦਿੰਦੇ ਹੋਏ ਵੀ ਉਹ 2 ਟੈਨਿਸ ਟੂਰਨਾਮੈਂਟ ’ਚ ਸਰਗਰਮ ਰਹੀ ਸੀ। ਪ੍ਰੋਫੈਸ਼ਨਲ ਸਰਕਟ ’ਚ 20 ਟਾਈਟਲ ਜਿੱਤਣ ਵਾਲੀ ਅੰਕਿਤਾ ਦੀ ਮਾਂ ਵੀ ਐਥਲੀਟ ਰਹੀ। ਉਨ੍ਹਾਂ ਨੇ ਆਪਣੇ ਦੋਵੇਂ ਬੱਚਿਆਂ ਨੂੰ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ ਸੀ।

ਸੁਮਿਤ ਨਾਗਲ

PunjabKesari
ਜਨਮ : 16 ਅਗਸਤ, 1997
ਜੈਤਪੁਰ, ਹਰਿਆਣਾ

ਉਪਲਬਧੀਆਂ
ਇੰਡੀਅਨ ਇੰਡੋਰ ਐਂਡ ਮਾਰਸ਼ਲ ਆਰਟ ਗੇਮ 2017 ’ਚ ਸੋਨ ਤਮਗ਼ਾ ਜਿੱਤਿਆ।

ਬਚਪਨ ਤੋਂ ਹੀ ਟੈਨਿਸ ’ਚ ਸਨ ਹੋਣਹਾਰ
ਸੁਮਿਤ ਨਾਗਲ ਦਾ ਜਨਮ ਹਰਿਆਣਾ ਦੇ ਝੱਝਰ ’ਚ ਸਕੂਲ ਅਧਿਆਪਕ ਸੁਰੇਸ਼ ਨਾਗਲ ਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇ ਘਰ ਹੋਇਆ। ਨਾਗਲ ਨੇ ਅੱਠ ਸਾਲ ਦੀ ਉਮਰ ’ਚ ਇਕ ਸਥਾਨਕ ਸਪਰੋਟਸ ਕਲੱਬ ’ਚ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ। ਜਦੋਂ ਉਹ 10 ਸਾਲ ਦੇ ਸਨ, ਉਦੋਂ ਉਨ੍ਹਾਂ ਨੂੰ ਮਹੇਸ਼ ਭੂਪਤੀ ਦੇ ਅਪੋਲੋ ਟਾਇਰਸ ਮਿਸ਼ਨ 2018 ਪ੍ਰੋਗਰਾਮ ਦੇ ਪਹਿਲੇ ਬੈਚ ’ਚ ਚੁਣਿਆ ਗਿਆ ਸੀ।

ਭਾਰਤੀ ਟੈਨਿਸ ਖਿਡਾਰੀਆਂ ਦਾ ਓਲੰਪਿਕ ’ਚ ਇਤਿਹਾਸ

PunjabKesari
ਟੈਨਿਸ ’ਚ ਭਾਰਤ ਨੂੰ ਇਕਮਾਤਰ ਤਮਗ਼ਾ ਲਿਏਂਡਰ ਪੇਸ ਨੇ 1996 ਦੇ ਅਟਲਾਂਟਾ ਓਲੰਪਿਕ ’ਚ ਦਿਵਾਇਆ ਸੀ। ਇਸ ਤੋਂ ਬਾਅਦ ਮਹੇਸ਼ ਭੂਪਤੀ, ਰੋਹਨ ਬੋਪੰਨਾ, ਸੋਮਦੇਵ ਦੇਵਵਰਮਨ, ਜੀਸ਼ਾਨ ਅਲੀ, ਵਿਸ਼ਣੂ ਪ੍ਰਧਾਨ, ਸਾਨੀਆ ਮਿਰਜ਼ਾ, ਸਿਡਨੀ ਜੈਕੇਬ, ਵਿਜੇ ਅੰਮ੍ਰਿਤਰਾਜ, ਰਸ਼ਮੀ ਚੱਕਰਵਰਤੀ, ਨੋਰਾ ਪੌਲੀ ਜਿਹੇ ਸਿਤਾਰੇ ਆਏ ਪਰ ਓਲੰਪਿਕ ’ਚ ਸਫਲ ਨਾ ਹੋ ਸਕੇ।


Tarsem Singh

Content Editor

Related News