ਸਾਨੀਆ ਹੋਬਾਰਟ ਇੰਟਰਨੈਸ਼ਨਲ ਮਹਿਲਾ ਡਬਲਜ਼ ਦੇ ਸੈਮੀਫਾਈਨਲ ''ਚ

Thursday, Jan 16, 2020 - 12:05 PM (IST)

ਸਾਨੀਆ ਹੋਬਾਰਟ ਇੰਟਰਨੈਸ਼ਨਲ ਮਹਿਲਾ ਡਬਲਜ਼ ਦੇ ਸੈਮੀਫਾਈਨਲ ''ਚ

ਨਵੀਂ ਦਿੱਲੀ : ਭਾਰਤੀ ਸਟਾਰ ਸਾਨੀਆ ਮਿਰਜ਼ਾ ਨੇ ਹੋਬਾਰਟ ਇੰਟਰਨੈਸ਼ਨਲ ਮਹਿਲਾ ਡਬਲਜ਼ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਯੂਕ੍ਰੇਨ ਦੀ ਨਾਦੀਆ ਕਿਚੇਨੋਕ ਦੇ ਨਾਲ ਸਾਨੀਆ ਨੇ ਅਮਰੀਕਾ ਦੀ ਵਾਨੀਆ ਕਿੰਗ ਅਤੇ ਕ੍ਰਿਸਟੀਨਾ ਮੈਕਹੇਲ ਨੂੰ 6-2, 4-6, 10-4 ਨਾਲ ਹਰਾਇਆ। ਇਕ ਸਮੇਂ ਸਕੋਰ 1-1 ਨਾਲ ਬਰਾਬਰ ਸੀ। 5ਵਾਂ ਦਰਜਾ ਪ੍ਰਾਪਤ ਸਾਨੀਆ ਅਤੇ ਕਿਚੇਨੋਕ ਨੇ ਟਾਈਬ੍ਰੇਕਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਉਸ ਦਾ ਸਾਹਮਣਾ ਸਲੋਵੇਨੀਆ ਦੀ ਜਮਾਰਾ ਜਿਦਾਂਸੇਕ ਅਤੇ ਚੈਕ ਗਣਰਾਜ ਦੀ ਮਾਰੀ ਬੂਜਕੋਵਾ ਨਾਲ ਹੋਵੇਗਾ। ਸਾਨੀਆ ਮਾਂ ਬਣਨ ਦੇਂ 2 ਸਾਲਾਂ ਤੋਂ ਵੱਧ ਸਮੇਂ ਤੋਂ ਟੈਨਿਸ ਤੋਂ ਦੂਰ ਹੈ।


Related News