ਸਾਨੀਆ ਨੇ ਕੀਤਾ ਬਾਇਓਪਿਕ ਦਾ ਐਲਾਨ
Saturday, Feb 09, 2019 - 12:18 AM (IST)
ਹੈਦਰਾਬਾਦ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਿਲਮਕਾਰ ਰੋਨੀ ਸਕਰੂਵਾਲਾ ਉਸਦੀ ਜ਼ਿੰਦਗੀ 'ਤੇ ਆਧਾਰਿਤ (ਬਾਇਓਪਿਕ) ਫਿਲਮ ਬਣਾਉਣਗੇ। ਗ੍ਰੈਂਡ ਸਲੈਮ (ਡਬਲਯੂ) ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮਹਿਲਾ ਖਿਡਾਰੀ ਨੇ ਦੱਸਿਆ ਕਿ ਉਸ ਨੇ ਇਸ ਬਾਇਓਪਿਕ ਲਈ ਕਰਾਰ 'ਤੇ ਦਸਤਖਤ ਕਰ ਦਿੱਤੇ ਹਨ। ਮੈਂ ਇਸਦਾ ਇੰਤਜ਼ਾਰ ਕਰ ਰਹੀ ਹਾਂ ਤੇ ਉਨ੍ਹਾਂ ਨੇ ਦੱਸਿਆ ਕਿ ਫਿਲਮ 'ਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ।
ਸਾਨੀਆ ਨੇ ਕਿਹਾ ਕਿ ਇਹ ਆਪਸੀ ਸਾਂਝੇਦਾਰੀ ਨਾਲ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਕਹਾਣੀ ਹੈ ਤਾਂ ਇਸ 'ਚ ਮੇਰਾ ਸੁਨੇਹਾ ਖਾਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਗੱਲਬਾਤ ਕਾਫੀ ਸ਼ੁਰੂਆਤੀ ਦੌਰ 'ਚ ਹੈ। ਇਸ ਲਈ ਅਸੀਂ ਅੱਜ ਸਿਰਫ ਇਸਦਾ ਐਲਾਨ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਨਿਰਦੇਸ਼ਕ, ਲੇਖਕ ਤੇ ਅਭਿਨੇਤਾਵਾਂ ਦੇ ਵਾਰੇ 'ਚ ਫੈਸਲਾ ਹੋਵੇਗਾ। ਅਜੇ ਇਸ 'ਚ ਕਾਫੀ ਸਮਾਂ ਲੱਗੇਗਾ।
