ਸਮੀਰ ਤੇ ਪ੍ਰਣੀਤ ਦੀ ਰੈਂਕਿੰਗ ''ਚ ਸੁਧਾਰ

09/16/2017 4:30:36 AM

ਨਵੀਂ ਦਿੱਲੀ—ਸ਼ਟਲਰ ਸਾਈ ਪ੍ਰਣੀਤ ਤੇ ਸਮੀਰ ਵਰਮਾ ਨੇ ਤਾਜ਼ਾ ਜਾਰੀ ਬੀ. ਡਬਲਯੂ. ਐੱਫ. ਰੈਂਕਿੰਗ 'ਚ ਇਕ ਸਥਾਨ ਦੇ ਸੁਧਾਰ ਨਾਲ ਕ੍ਰਮਵਾਰ 16ਵਾਂ ਤੇ 25ਵਾਂ ਸਥਾਨ ਹਾਸਲ ਕੀਤਾ। ਕੋਰੀਆ ਓਪਨ 'ਚ ਹਿੱਸਾ ਨਾ ਲੈਣ ਵਾਲਾ ਅਜੇ ਜੈਰਾਮ ਇਕ ਸਥਾਨ ਹੇਠਾਂ 17ਵੇਂ ਨੰਬਰ 'ਤੇ ਖਿਸਕ ਗਿਆ ਹੈ। ਕਿਦਾਂਬੀ ਸ਼੍ਰੀਕਾਂਤ 8ਵੇਂ ਸਥਾਨ ਨਾਲ ਰੈਂਕਿੰਗ 'ਚ ਕਾਬਜ਼ ਭਾਰਤ ਦਾ ਸਰਵਸ੍ਰੇਸਠ ਖਿਡਾਰੀ ਬਰਕਰਾਰ ਹੈ, ਜਦਕਿ ਐੱਚ. ਐੱਸ. ਪ੍ਰਣਯ ਆਪਣੇ 18ਵੇਂ ਸਥਾਨ 'ਤੇ ਬਰਕਰਾਰ ਹੈ।
ਮਹਿਲਾ ਸ਼ਟਲਰ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਕ੍ਰਮਵਾਰ ਚੌਥੇ ਤੇ 12ਵੇਂ ਸਥਾਨ 'ਤੇ ਕਾਬਜ਼ ਹਨ। ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਮਹਿਲਾ ਡਬਲਜ਼ ਜੋੜੀ ਇਕ ਸਥਾਨ ਦੇ ਨੁਕਸਾਨ ਨਾਲ 25ਵੇਂ ਸਥਾਨ 'ਤੇ ਖਿਸਕ ਗਈ ਹੈ, ਜਦਕਿ ਪ੍ਰਣਯ ਜੇਰੀ ਚੋਪੜਾ ਤੇ ਸਿੱਕੀ ਦੀ ਮਿਕਸਡ ਡਬਲਜ਼ ਜੋੜੀ 20ਵੇਂ ਸਥਾਨ 'ਤੇ ਬਰਕਰਾਰ ਹੈ। ਕੋਈ ਵੀ ਭਾਰਤੀ ਡਬਲਜ਼ ਪੁਰਸ਼ ਜੋੜੀ ਟਾਪ-25 'ਚ ਸ਼ਾਮਲ ਨਹੀਂ ਹੈ।


Related News