ਹਾਕੀ ਵਿਸ਼ਵ ਕੱਪ ਨੂੰ ਪ੍ਰਮੋਟ ਕਰਨ ਪਹੁੰਚੇ ਸਲਮਾਨ, ਦੇਖਣ ਆਏ ਹਜ਼ਾਰਾਂ ਦਰਸ਼ਕ

11/29/2018 11:05:54 PM

ਭੁਵਨੇਸ਼ਵਰ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਥੇ ਚਲ ਰਹੇ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਟੀਮਾਂ ਨੂੰ ਚੀਅਰ ਕਰਨ ਲਈ ਬੁੱਧਵਾਰ ਨੂੰ ਰਾਤ ਓਡਿਸ਼ਾ ਪਹੁੰਚੇ। ਓਡਿਸ਼ਾ ਵਿਚ ਕਟਕ ਸਥਿਤ ਬਾਰਾਬਤੀ ਸਟੇਡੀਅਮ ਵਿਚ ਉਦਘਾਟਨ ਸਮਾਰੋਹ ਦੇ ਦੂਸਰੇ ਪੜਾਅ ਲਈ ਸਲਮਾਨ ਇਥੇ ਪੁੱਜੇ ਸਨ। ਉਹ ਇਥੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ। 1 ਤੋਂ 16 ਦਸੰਬਰ ਤੱਕ ਓਡਿਸ਼ਾ ਵਿਚ ਵਿਸ਼ਵ ਕੱਪ ਫੈਸਟ ਦਾ ਆਯੋਜਨ ਹੋਣਾ ਹੈ। ਉਸਦੇ ਸਵਾਗਤ 'ਚ ਸੀਨੀਅਰ ਪੁਲਸ ਅਧਿਕਾਰੀ ਤੇ ਸੂਬਾ ਸਰਕਾਰ ਦੇ ਅਧਿਕਾਰੀ ਮੌਜੂਦ ਸਨ। ਸਖਤ ਸਰੁੱਖਿਆ ਵਿਚਾਲੇ ਸਲਮਾਨ ਨੂੰ ਕਟਕ ਲਿਆਂਦਾ ਗਿਆ। ਹਜ਼ਾਰਾਂ ਪ੍ਰਸ਼ੰਸਕ ਸਲਮਾਨ ਨੂੰ ਦੇਖਣ ਲਈ ਹਵਾਈ ਅੱਡੇ ਤੇ ਸੜਕਾਂ 'ਤੇ ਮੌਜੂਦ ਰਹੇ ਜਿਸ ਨਾਲ ਸਲਮਾਨ ਨੂੰ ਆਪਣੀ ਕਾਰ ਤੱਕ ਪਹੁੰਚਣ ਲਈ ਬਹੁਤ ਪ੍ਰਸ਼ਾਨੀ ਆਈ।


ਇਸ ਤੋਂ ਇਕ ਦਿਨ ਪਹਿਲਾਂ ਸਲਮਾਨ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਸ ਨੇ ਹਾਕੀ ਵਿਸ਼ਵ ਕੱਪ ਦੇ ਜਸ਼ਨ ਦੀ ਪੁਸ਼ਟੀ ਕੀਤੀ ਸੀ। ਉਸ ਨੇ ਕਿਹਾ ਕਿ ਮੈਨੂੰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਜਸ਼ਨ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋ ਰਹੀ ਹੈ। ਦੁਨੀਆ ਦੀਆਂ ਵਧੀਆਂ ਟੀਮਾਂ ਨੂੰ ਚੀਅਰ ਕਰਨ ਦੇ ਲਈ ਪਹੁੰਚੇ ਤੇ ਇਸ ਨੂੰ ਯਾਦਗਾਰ ਬਣਾਇਆ।


Related News